by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਕੈਬਨਿਟ 'ਚ ਵਿਸਤਾਰ ਅਜੇ ਕੁਝ ਰੁਕ ਕੇ ਹੋਵੇਗਾ। ਜਾਣਕਾਰੀ ਅਨੁਸਾਰ ਅਜੇ ਤੱਕ ਕੈਬਨਿਟ ਵਿਚ ਵਿਸਤਾਰ ਸਬੰਧੀ ਕੋਈ ਚਰਚਾ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁਲ 18 ਮੰਤਰੀ ਬਣਾਏ ਜਾ ਸਕਦੇ ਹਨ। ਪਹਿਲੇ ਪੜਾਅ 'ਚ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ ਸੀ। ਦੂਜੇ ਪੜਾਅ 'ਚ 10 ਮੰਤਰੀਆਂ ਨੂੰ ਸਹੁੰ ਚੁਕਾਈ ਗਈ ਸੀ। ਇਸ ਹਿਸਾਬ ਨਾਲ ਅਜੇ ਵੀ ਪੰਜਾਬ ਮੰਤਰੀ ਮੰਡਲ 'ਚ 7 ਮੰਤਰੀਆਂ ਦੇ ਅਹੁਦੇ ਖ਼ਾਲੀ ਪਏ ਹਨ। ਇਨ੍ਹਾਂ ਨੂੰ ਭਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਹੀ ਸਮੇਂ ਦੀ ਉਡੀਕ ’ਚ ਹਨ।