by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਰਹਿਣ ਵਾਲੇ 60 ਸਾਲਾ ਸੁਰਿੰਦਰ ਕੁਮਾਰ ਨੂੰ ਬਲੈਕ ਫੰਗਸ ਕਾਰਨ ਆਪਣੀ ਇਕ ਅੱਖ ਗੁਆਉਣੀ ਪਈ ਹੈ। ਅੰਮ੍ਰਿਤਸਰ ਦੇ ਈ. ਐੱਨ. ਟੀ. ਹਸਪਤਾਲ ’ਚ ਉਨ੍ਹਾਂ ਦੀ ਸਰਜਰੀ ਕਰ ਕੇ ਅੱਖ ਕੱਢੀ ਗਈ। ਬਲੈਕ ਫੰਗਸ ਉਨ੍ਹਾਂ ਦੇ ਬ੍ਰੇਨ ਤੱਕ ਜਾ ਸਕਦਾ ਸੀ। ਲਿਹਾਜ਼ਾ ਅੱਖ ਕੱਢਣ ਤੋਂ ਇਲਾਵਾ ਅਹੋਰ ਕੋਈ ਬਦਲ ਨਹੀਂ ਬਚਿਆ ਸੀ। ਆਮ ਤੌਰ ’ਤੇ ਮਿਊਕਰਮਾਈਕੋਸਿਸ ਯਾਨੀ ਬਲੈਕ ਫੰਗਸ ਕੋਰੋਨਾ ਮਰੀਜ਼ਾਂ ਨੂੰ ਲਪੇਟ ’ਚ ਲੈਂਦਾ ਹੈ ਪਰ ਇਸ ਮਾਮਲੇ ’ਚ ਹਾਲਤ ਸਪੱਸ਼ਟ ਨਹੀਂ ਹਨ।