ਕੀ ਤੁਹਾਨੂੰ ਵੀ ਆਉਂਦੀ ਹੈ ਬਹੁਤ ਜ਼ਿਆਦਾ ਨੀਂਦ?

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੇਕਰ ਤੁਸੀਂ ਹਰ ਰੋਜ਼ 6 ਘੰਟੇ ਤੋਂ ਘੱਟ ਸੌਂਦੇ ਹੋ ਜਾਂ ਜੇਕਰ ਤੁਸੀਂ 8 ਘੰਟੇ ਤੋਂ ਜ਼ਿਆਦਾ ਸੌਂਦੇ ਹੋ ਤਾਂ ਇਹ ਦੋਵੇਂ ਸਥਿਤੀਆਂ ਤੁਹਾਡੀ ਸਿਹਤ ਲਈ ਕਾਫੀ ਨੁਕਸਾਨਦੇਹ ਸਾਬਤ ਹੋ ਸਕਦੀਆਂ ਹਨ।


ਕੁਝ ਲੋਕ ਬਹੁਤ ਘੱਟ ਸੌਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਲੰਬੇ ਸਮੇਂ ਤੱਕ ਜਾਗਦੇ ਰਹਿਣ, ਮੋਬਾਇਲ ਜਾਂ ਟੀਵੀ ਦੇਖਣ, ਦਫ਼ਤਰ ਦਾ ਕੰਮ ਕਰਨ ਜਾਂ ਕਿਸੇ ਸਰੀਰਕ ਸਮੱਸਿਆ ਕਾਰਨ ਜਲਦੀ ਨੀਂਦ ਨਾ ਆਉਣਾ।

ਹਾਈਪਰਸੋਮਨੀਆ ਕੀ ਹੈ

ਹਾਈਪਰਸੋਮਨੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਤੁਹਾਨੂੰ ਦਿਨ ਵਿੱਚ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਰਾਤ ਨੂੰ ਕਾਫ਼ੀ ਦੇਰ ਸੌਣ ਤੋਂ ਬਾਅਦ ਵੀ ਅਜਿਹਾ ਹੋ ਸਕਦਾ ਹੈ। ਹਾਈਪਰਸੋਮਨੀਆ ਨੂੰ 'ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਆਉਣਾ' ਕਿਹਾ ਜਾਂਦਾ ਹੈ।

ਹਾਈਪਰਸੋਮਨੀਆ ਦੇ ਲੱਛਣ
ਅਜਿਹੇ ਲੋਕਾਂ ਨੂੰ ਲੰਬੇ ਸਮੇਂ ਤੱਕ ਨੀਂਦ ਤੋਂ ਜਾਗਣ ਵਿੱਚ ਵੀ ਮੁਸ਼ਕਲ ਆਉਂਦੀ ਹੈ।
1- ਘੱਟ ਸਰੀਰਕ ਊਰਜਾ
2- ਚਿੜਚਿੜਾ ਮਹਿਸੂਸ ਕਰਨਾ
3- ਚਿੰਤਾ
4- ਭੁੱਖ ਦੀ ਕਮੀ
5- ਸਾਰਾ ਦਿਨ ਸੌਂਣਾ
6- ਕੁਝ ਵੀ ਯਾਦ ਰੱਖਣ ਵਿੱਚ ਮੁਸ਼ਕਲ
7- ਬੇਚੈਨ ਮਹਿਸੂਸ ਕਰਨਾ

ਜ਼ਿਆਦਾ ਨੀਂਦ ਤੋਂ ਬਚਣ ਦੇ ਤਰੀਕੇ

  1. ਜੇਕਰ ਤੁਸੀਂ ਚਾਹੁੰਦੇ ਹੋ ਕਿ ਰਾਤ ਨੂੰ ਚੰਗੀ ਨੀਂਦ ਆਵੇ ਤਾਂ ਦੇਰ ਨਾਲ ਨਾ ਸੋਂਵੋ ਅਤੇ ਟੀਵੀ, ਮੋਬਾਈਲ ਆਦਿ ਨਾ ਚਲਾਓ। ਦਫਤਰ ਦਾ ਕੰਮ ਸਮੇਂ 'ਤੇ ਪੂਰਾ ਕਰਨ ਦੀ ਕੋਸ਼ਿਸ਼ ਕਰੋ।
  2. ਰਾਤ ਨੂੰ ਸੌਂਦੇ ਸਮੇਂ ਭਾਰੀ ਭੋਜਨ ਨਾ ਖਾਓ। ਹਲਕਾ ਭੋਜਨ ਖਾ ਕੇ ਹੀ ਸੌਂਵੋ।
  3. ਜੇਕਰ ਸ਼ਰਾਬ, ਸਿਗਰਟਨੋਸ਼ੀ ਦੀ ਆਦਤ ਬਹੁਤ ਜ਼ਿਆਦਾ ਹੈ ਤਾਂ ਇਸ ਨੂੰ ਘਟਾਓ।