by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯਾਤਰੀਆਂ ਨੂੰ ਸਹੂਲਤਾਂ ਦੇਣ'ਤੇ ਬੱਸਾਂ ਦੀ ਬਿਹਤਰ ਆਵਾਜਾਈ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਵੱਲੋਂ ਕਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਰੂਟਾਂ ’ਤੇ ਦੌੜ ਰਹੀਆਂ ਬੱਸਾਂ ਦੀ ਮਾਨੀਟਰਿੰਗ ਕਰਨ 'ਤੇ ਆਵਾਜਾਈ ਸਿਸਟਮ ਨੂੰ ਸੁਧਾਰਨ ’ਤੇ ਜ਼ੋਰ ਦਿੱਤਾ ਗਿਆ।
ਟਰਾਂਸਪੋਰਟ ਮਹਿਕਮੇ ਦੇ ਸਕੱਤਰ ਆਈ. ਏ. ਐੱਸ. ਕੇ. ਸ਼ਿਵਾ ਪ੍ਰਸਾਦ 'ਤੇ ਰੋਡਵੇਜ਼ ਦੀ ਡਾਇਰੈਕਟਰ ਆਈ. ਏ. ਐੱਸ. ਅਮਨਦੀਪ ਕੌਰ ਦੀ ਅਗਵਾਈ 'ਚ ਹੈੱਡ ਆਫ਼ਿਸ ਵਿਚ ਹੋਈ ਮੀਟਿੰਗ ਵਿਚ ਯਾਤਰੀਆਂ ਦੀ ਸਹੂਲਤ ’ਤੇ ਧਿਆਨ ਕੇਂਦਰਿਤ ਕਰਨ ਨੂੰ ਕਿਹਾ ਗਿਆ ਹੈ।
ਉਥੇ ਹੀ, ਜਲੰਧਰ ਦੇ ਬੱਸ ਅੱਡੇ 'ਚ ਅੱਜ ਵੀ ਆਵਾਜਾਈ ਬਾਰੇ ਗੱਲ ਕੀਤੀ ਜਾਵੇ ਤਾਂ ਭਿਆਨਕ ਗਰਮੀ ਵਿਚ ਯਾਤਰੀ ਆਪਣੇ ਰੂਟ ਦੀਆਂ ਬੱਸਾਂ ਦੀ ਰਾਹ ਤੱਕਦੇ ਰਹੇ'ਤੇ ਲੰਮੇ ਸਮੇਂ ਤੱਕ ਇੰਤਜ਼ਾਰ ਕਰਨ ਨਾਲ ਉਨ੍ਹਾਂ ਦੇ ਪਸੀਨੇ ਛੁੱਟਦੇ ਰਹੇ। ਬੱਸਾਂ ਵਿਚ ਯਾਤਰੀਆਂ ਨੂੰ ਸੀਟਾਂ ਨਹੀਂ ਮਿਲ ਪਾ ਰਹੀਆਂ ।