by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਰੀਉਪੋਲ ਸ਼ਹਿਰ 'ਚ 82 ਦਿਨਾਂ ਦੀ ਭਾਰੀ ਬੰਬਾਰੀ ਤੋਂ ਬਾਅਦ ਆਖਰਕਾਰ ਯੂਕ੍ਰੇਨ ਨੇ ਹਾਰ ਮੰਨ ਲਈ ਹੈ। ਯੂਕ੍ਰੇਨ ਨੇ ਮਾਰੀਉਪੋਲ 'ਚ ਆਪਣੇ ਲੜਾਕੂ ਮਿਸ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਯੂਕ੍ਰੇਨ ਨੇ ਸ਼ਹਿਰ ਦੇ ਬਾਹਰ ਬਣੀ ਸਟੀਲ ਫੈਕਟਰੀ ਤੋਂ ਆਪਣੇ ਸੈਨਿਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜੋ ਪਿਛਲੇ ਕਈ ਦਿਨਾਂ ਤੋਂ ਰੂਸੀ ਫ਼ੌਜ ਨੂੰ ਜ਼ੋਰਦਾਰ ਜਵਾਬ ਦੇ ਰਹੀ ਹੈ।
ਯੂਕ੍ਰੇਨੀ ਫ਼ੌਜ ਨੇ ਕਿਹਾ ਕਿ ਮਾਰੀਉਪੋਲ ਦੇ ਰੱਖਿਅਕ ਸਾਡੇ ਸਮੇਂ ਦੇ ਨਾਇਕਾਂ ਵਾਂਗ ਹਨ 'ਤੇ ਉਹਨਾਂ ਨੂੰ ਇਤਿਹਾਸ 'ਚ ਯਾਦ ਕੀਤਾ ਜਾਵੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਸਟੀਲ ਫੈਕਟਰੀ 'ਚ ਕਿੰਨੇ ਸੈਨਿਕ ਹਨ ਪਰ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਅਸੀਂ ਆਪਣੇ ਸੈਨਿਕਾਂ ਦੀ ਸੁਰੱਖਿਆ ਦੀ ਆਸ ਕਰਦੇ ਹਾਂ। ਯੂਕ੍ਰੇਨੀ ਫ਼ੌਜ ਲਈ ਬਹੁਤ ਮਹੱਤਵਪੂਰਨ ਹਾਰ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਲਈ ਵੱਡੀ ਜਿੱਤ ਹੈ।