ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਕੀਰਤਪੁਰ ਸਾਹਿਬ-ਰੋਪੜ ਕੌਮੀ ਮਾਰਗ ਭਰਤਗੜ੍ਹ ਨਜ਼ਦੀਕ ਪਿੰਡ ਆਲੋਵਾਲ ’ਚ ਇਕ ਟਰੈਕਟਰ-ਟਰਾਲੀ ਨਾਲ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਮ੍ਰਿਤਕ ਮਨਿੰਦਰਪਾਲ ਸਿੰਘ ਆਪਣੀ ਪਤਨੀ ਪੂਜਾ 'ਤੇ ਸਹੁਰੇ ਸਮੇਤ ਆਪਣੀ ਕਾਰ ’ਚ ਆਪਣੇ ਪਿਤਾ ਅਮਰੀਕ ਸਿੰਘ ਦੀਆਂ ਅਸਥੀਆਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਖਰੜ ਨੂੰ ਜਾ ਰਿਹਾ ਸੀ।
ਜਦੋਂ ਉਹ ਭਰਤਗੜ੍ਹ ਤੋਂ ਥੋੜ੍ਹਾ ਅੱਗੇ ਪਿੰਡ ਆਹਲੋਵਾਲ ਦੀ ਹੱਦਬਸਤ ’ਚ ਪੈਂਦੇ ਇਕ ਢਾਬੇ ਨਜ਼ਦੀਕ ਪੁੱਜਾ ਤਾਂ ਸੜਕ ’ਤੇ ਖੜ੍ਹੀ ਨਮਕ ਵੇਚਣ ਵਾਲੀ ਇਕ ਟਰੈਕਟਰ-ਟਰਾਲੀ ਨੂੰ ਦੇਖ ਕੇ ਆਪਣੀ ਗੱਡੀ ਰੋਕ ਲਈ। ਉਸ ’ਚੋਂ ਹੇਠਾਂ ਉਤਰ ਕੇ ਟਰੈਕਟਰ-ਟਰਾਲੀ ਵਾਲੇ ਵਿਅਕਤੀ ਤੋਂ ਨਮਕ ਖਰੀਦਣ ਲਈ ਚਲਾ ਗਿਆ।
ਜਦੋਂ ਉਹ ਟਰਾਲੀ ਦੇ ਡਾਲੇ ਪਾਸ ਖੜ੍ਹ ਕੇ ਨਮਕ ਖ਼ਰੀਦ ਰਿਹਾ ਸੀ ਤਾਂ ਕਾਰ ਟਰਾਲੀ ਨਾਲ ਆ ਕੇ ਟਕਰਾ ਗਈ, ਜਿਸ ਕਾਰਨ ਮਨਿੰਦਰਪਾਲ ਸਿੰਘ ਦੀ ਦੋਵਾਂ ਵਾਹਨਾਂ ਵਿਚਕਾਰ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ 'ਤੇ ਅਗੇ ਦੀ ਜਾਂਚ ਕੀਤੀ ਜਾ ਰਹੀ ਹੈ।