by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਾਮ ’ਚ ਮੋਹਲੇਧਾਰ ਮੀਂਹ 'ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਹੜ੍ਹ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਦੀ ਖ਼ਬਰ ਹੈ। ਟਰੇਨ ਦੀਆਂ ਪਟੜੀਆਂ ਪਾਣੀ ’ਚ ਡੁੱਬ ਗਈਆਂ ਹਨ। ਯਾਤਰੀਆਂ ਨੂੰ ਕੱਢਣ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ।
ਦਰਅਸਲ ਹੜ੍ਹ ਦੇ ਪਾਣੀ ਕਾਰਨ ਕਛਾਰ ਇਲਾਕੇ ’ਚ ਸਿਲਚਰ-ਗੁਹਾਟੀ ਐਕਸਪ੍ਰੈੱਸ ਫਸੀ ਹੋਈ ਸੀ। ਟਰੈਕ ’ਚ ਪਾਣੀ ਭਰ ਜਾਣ ਕਾਰਨ ਟਰੇਨ ਨਾ ਤਾਂ ਅੱਗੇ ਵਧ ਰਹੀ ਸੀ 'ਤੇ ਨਾ ਹੀ ਪਿੱਛੇ ਜਾ ਰਹੀ ਸੀ। ਟਰੇਨ ’ਚ ਕਰੀਬ 119 ਯਾਤਰੀ ਫਸੇ ਹੋਏ ਸਨ। ਕਈ ਘੰਟੇ ਤੱਕ ਟਰੇਨ ਦੇ ਫਸੇ ਰਹਿਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਹਵਾਈ ਫ਼ੌਜ ਤੋਂ ਮਦਦ ਮੰਗੀ, ਜਿਸ ਤੋਂ ਬਾਅਦ 119 ਲੋਕਾਂ ਨੂੰ ਬਚਾਇਆ ਗਿਆ।