by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਤਾ ਵੈਸ਼ਨੋ ਦੇਵੀ ਦਰਬਾਰ ਤ੍ਰਿਕੁਟਾ ਪਹਾੜੀਆਂ ਦੇ ਜੰਗਲੀ ਖੇਤਰ ’ਚ ਭੜਕੀ ਅੱਗ ਬੇਕਾਬੂ ਹੋ ਚੁੱਕੀ ਹੈ। ਦੱਸ ਦੇਈਏ ਕਿ ਤ੍ਰਿਕੁਟਾ ਪਹਾੜੀਆਂ ’ਤੇ ਮਾਤਾ ਵੈਸ਼ਨੋ ਦੇਵੀ ਦਾ ਭਵਨ ਵੀ ਹੈ। ਅੱਗ ਦਾ ਦਾਇਰਾ ਕਟੜਾ ਹੈਲੀਪੈਡ ਤੋਂ 400 ਮੀਟਰ ਦੀ ਦੂਰੀ ’ਤੇ ਹੈ।
ਹਾਲਾਂਕਿ ਯਾਤਰਾ ’ਤੇ ਅੱਗ ਦਾ ਕੋਈ ਅਸਰ ਨਹੀਂ ਪਿਆ ਹੈ।ਅੱਗ ਬੁਝਾਉਣ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਹੈਲੀਕਾਪਟਰ ਜ਼ਰੀਏ ਅੱਗ ਪ੍ਰਭਾਵਿਤ ਖੇਤਰ ਦਾ ਮੁਆਇਨਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ 600 ਤੋਂ ਵੱਧ ਜੰਗਲਾਤ ਵਿਭਾਗ, ਜੰਗਲ ਸੁਰੱਖਿਆ ਬਲ, ਜੰਗਲ ਵਿਭਾਗ ਅਤੇ ਫਾਇਰ ਬ੍ਰਿਗੇਡ ਕਰਮੀ ਅੱਗ ਬੁਝਾਉਣ ’ਚ ਜੁੱਟੇ ਹਨ।