by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ 'ਚ ਗੋਂਡਾ ਜ਼ਿਲ੍ਹੇ 'ਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਸੁਪਰਡੈਂਟ ਲਕਸ਼ਮੀਕਾਂਤ ਗੌਤਮ ਨੇ ਦੱਸਿਆ ਕਿ ਦੋਸ਼ੀ ਅਚਲਪੁਰ ਪਿੰਡ ਦੇ ਰਹਿਣ ਵਾਲੇ ਰਾਮਨਾਥ ਦੀ 18 ਸਾਲਾ ਧੀ ਨੰਦਨੀ 'ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ।
ਨੰਦਨੀ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਵਿਮਲ ਨੇ ਪਹਿਲਾਂ ਰਾਮਨਾਥ, ਨੰਦਨੀ, ਮਹੇਸ਼ ਅਤੇ ਨਿਰਮਲਾ 'ਤੇ ਪੈਟਰੋਲ ਛਿੜਕ ਕੇ ਚਾਰਾਂ ਨੂੰ ਸਾੜ ਦਿੱਤਾ, ਫਿਰ ਖ਼ੁਦ ਵੀ ਆਤਮਦਾਹ ਕਰ ਲਿਆ। ਉਨ੍ਹਾਂ ਦੱਸਿਆ ਕਿ ਸੜਨ ਤੋਂ ਬਾਅਦ ਹਸਪਤਾਲ ਪਹੁੰਚਾਏ ਗਏ ਚਾਰਾਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ, ਜਦੋਂ ਕਿ ਮ੍ਰਿਤਕ ਵਿਮਲ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।