ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਦੇ ਮੁੰਡਕਾ 'ਚ ਚਾਰ ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ 'ਤੇ ਕਈ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਕ ਇਹ ਵਪਾਰਕ ਇਮਾਰਤ ਹੈ ਜੋ ਆਮ ਤੌਰ 'ਤੇ ਕੰਪਨੀਆਂ ਵੱਲੋਂ ਦਫਤਰ ਦੀ ਜਗ੍ਹਾ ਵਾਂਗ ਵਰਤੀ ਜਾਂਦੀ ਸੀ।
ਅੱਗ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ 'ਚ ਸੀਸੀਟੀਵੀ ਕੈਮਰੇ 'ਤੇ ਰਾਊਟਰ ਬਣਾਉਣ ਵਾਲੀ ਕੰਪਨੀ ਸੀ। ਕੰਪਨੀ ਦੇ ਮਾਲਕ ਪੁਲਿਸ ਹਿਰਾਸਤ ਵਿੱਚ ਹਨ।
ਡੀਸੀਪੀ ਸਮੀਰ ਸ਼ਰਮਾ ਨੇ ਕਿਹਾ ਕਿ "ਕੁੱਲ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਜ਼ਖਮੀ ਹੋਏ ਹਨ। ਐਫਆਈਆਰ ਦਰਜ ਕੀਤੀ ਗਈ ਹੈ। ਅਸੀਂ ਕੰਪਨੀ ਮਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਡੀਸੀਪੀ ਸਮੀਰ ਸ਼ਰਮਾ ਨੇ ਦੱਸਿਆ ਕਿ "ਇਮਾਰਤ ਕੋਲ ਫਾਇਰ ਐਨਓਸੀ ਨਹੀਂ ਸੀ। ਇਮਾਰਤ ਦੇ ਮਾਲਕ ਦੀ ਪਛਾਣ ਮਨੀਸ਼ ਲਾਕੜਾ ਵਜੋਂ ਹੋਈ ਹੈ ਜੋ ਉਪਰਲੀ ਮੰਜ਼ਿਲ 'ਤੇ ਰਹਿੰਦਾ ਸੀ। ਲਾਕੜਾ ਫਿਲਹਾਲ ਫਰਾਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੰਡਕਾ 'ਚ ਅੱਗ ਲੱਗਣ ਦੀ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ।