by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ 'ਚ ਬੈਰਾਜ ਡੈਮ ਔਸਤੀ ਸੰਘਰਸ਼ ਕਮੇਟੀ ਅਤੇ ਉਸਾਰੀ ਅਧੀਨ ਬੈਰਾਜ ਡੈਮ ਤੋਂ ਪ੍ਰਭਾਵਿਤ ਰੋਜ਼ਗਾਰ ਦੀ ਮੰਗ ਨੂੰ ਲੈ ਕੇ 2 ਬਜ਼ੁਰਗ ਸਿਵਲ ਹਸਪਤਾਲ ਸਥਿਤ ਸ਼ਮਸ਼ਾਨਘਾਟ ਕੋਲ 120 ਫੁੱਟ ਦੇ ਕਰੀਬ ਮੋਬਾਇਲ ਟਾਪਰ ’ਤੇ ਚੜ੍ਹ ਗਏ ਸਨ। ਦੋਵਾਂ ਬਜ਼ੁਰਗਾਂ ਨੂੰ 72 ਘੰਟੇ ਬਾਅਦ ਹੇਠਾਂ ਉਤਾਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 120 ਫੁੱਟ ਦੇ ਕਰੀਬ ਮੋਬਾਇਲ ਟਾਪਰ ’ਤੇ ਚੜ੍ਹੇ ਉਕਤ ਬਜ਼ੁਰਗ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਹੇਠਾਂ ਉਤਰ ਕੇ ਆਏ ਹਨ। ਕੈਬਨਿਟ ਮੰਤਰੀ ਨੇ ਫ਼ੋਨ 'ਤੇ ਉਨ੍ਹਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਬਹੁਤ ਜਲਦੀ ਹੀ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਮਿਲ ਜਾਵੇਗੀ।