ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ੇਅਰ ਬਾਜ਼ਾਰ ਜ਼ਬਰਦਸਤ ਗਿਰਾਵਟ ਨਾਲ ਖੁੱਲ੍ਹਿਆ ਹੈ'ਤੇ ਬਾਜ਼ਾਰ ਵਿੱਚ ਹੰਗਾਮਾ ਮਚ ਗਿਆ ਹੈ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 650 ਅੰਕ ਟੁੱਟ ਗਿਆ ਹੈ। ਨਿਫਟੀ ਨੇ ਸ਼ੁਰੂਆਤੀ ਮਿੰਟ 'ਚ ਹੀ 16,000 ਦੇ ਮਹੱਤਵਪੂਰਨ ਪੱਧਰ ਨੂੰ ਤੋੜ ਦਿੱਤਾ ਹੈ। ਸੈਂਸੈਕਸ 1029 ਅੰਕ ਡਿੱਗ ਕੇ 53,047 ਦੇ ਹੇਠਲੇ ਪੱਧਰ ਉਤੇ ਪਹੁੰਚ ਗਿਆ ਹੈ। ਬਾਜ਼ਾਰ ਵਿੱਚ ਕਰੀਬ 2 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਹ ਲਗਾਤਾਰ 5ਵਾਂ ਦਿਨ ਹੈ ਜਦੋਂ ਸ਼ੇਅਰ ਬਾਜ਼ਾਰ 'ਚ ਲਾਲ ਨਿਸ਼ਾਨ ਛਾਇਆ ਹੋਇਆ ਹੈ।
ਕਾਰੋਬਾਰ 'ਚ BSE ਸੈਂਸੈਕਸ 644.54 ਅੰਕ ਭਾਵ 1.19 ਫੀਸਦੀ ਡਿੱਗ ਕੇ 53,443.85 'ਤੇ ਅਤੇ NSE ਨਿਫਟੀ 174.10 ਅੰਕ ਜਾਂ 1.08 ਫ਼ੀਸਦੀ ਡਿੱਗ ਕੇ 15,993 ਉਤੇ ਆ ਗਿਆ ਹੈ। ਬਾਜ਼ਾਰ ਖੁੱਲ੍ਹਣ ਦੇ 15 ਮਿੰਟਾਂ ਦੇ ਅੰਦਰ ਹੀ ਸੈਂਸੈਕਸ 'ਚ ਗਿਰਾਵਟ ਵਧ ਗਈ ਤੇ ਇਹ 850 ਅੰਕ ਟੁੱਟ ਗਿਆ।
ਬਜਾਜ ਫਾਇਨਾਂਸ 'ਚ 3.35 ਫ਼ੀਸਦੀ 'ਤੇ ਅਡਾਨੀ ਪੋਰਟਸ 'ਚ 3.21 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇੰਡਸਇੰਡ ਬੈਂਕ 'ਚ 3.11 ਫ਼ੀਸਦੀ ਦੀ ਕਮਜ਼ੋਰੀ ਹੈ। ਐਸਬੀਆਈ ਲਾਈਫ ਵੀ 3.08 ਫ਼ੀਸਦੀ ਤੇ ਟਾਟਾ ਮੋਟਰਸ 3.01 ਫ਼ੀਸਦੀ ਫਿਸਲ ਗਈ ਹੈ।