ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਪੁਲਿਸ ਦੀ ਟਵਿੱਟਰ 'ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ 'ਤੇ ਉਸ ਦੇ ਦੋਸਤ ਵਿਚਕਾਰ ਲੀਕ ਹੋਈ ਗੱਲਬਾਤ ਨੂੰ ਅਪਲੋਡ ਕਰਨ ਲਈ ਸਿਆਸੀ ਵਿਸ਼ਲੇਸ਼ਕ 'ਤੇ ਕਾਰਕੁਨ ਰਮਨੀਕ ਸਿੰਘ ਮਾਨ ਦੇ ਨਿੱਜੀ ਵੇਰਵੇ ਦੀ ਟਵਿੱਟਰ ਤੋਂ ਮੰਗ ਕੀਤੀ ਸੀ।
ਦੱਸ ਦੇਈਏ ਕਿ ਰਮਨੀਕ ਸਿੰਘ ਮਾਨ ਵੱਲੋਂ ਅਪਲੋਡ ਕੀਤੀ ਗਈ ਰਿਕਾਰਡਿੰਗ 'ਚ ਸੁਨੀਤਾ ਕੇਜਰੀਵਾਲ ਅਤੇ ਉਸ ਦਾ ਦੋਸਤ ਇਹ ਦਾਅਵਾ ਕਰਦੇ ਹੋਏ ਸੁਣੇ ਜਾ ਸਕਦੇ ਹਨ ਕਿ 'ਆਪ' ਨੇਤਾ ਰਾਘਵ ਚੱਢਾ ਨੇ ਚੰਡੀਗੜ੍ਹ ਵਿੱਚ ਇੱਕ ਬੰਗਲਾ ਖਰੀਦਿਆ ਹੈ।
ਆਡੀਓ ਕਲਿੱਪ ਪੋਸਟ ਕਰਦੇ ਹੋਏ ਮਾਨ ਨੇ ਪੁੱਛਿਆ ਸੀ “ਰਾਘਵ ਚੱਢਾ, ਤੁਸੀਂ ਕਿੰਨੇ ਪੈਸੇ ਇਕੱਠੇ ਕੀਤੇ? ਸੈਕਟਰ 8, ਚੰਡੀਗੜ੍ਹ ਵਿੱਚ ਇੱਕ ਕੋਠੀ ਖਰੀਦੀ ਹੈ? ਮੈਂ 24 ਸਾਲਾਂ ਤੋਂ ਸਖ਼ਤ ਮਿਹਨਤ ਕਰ ਰਿਹਾ ਹਾਂ, ਚੰਡੀਗੜ੍ਹ 'ਚ ਕੋਠੀ ਨਹੀਂ ਖਰੀਦ ਸਕਿਆ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਵਿਗਿਆਨੀ ਆਨੰਦ ਰੰਗਨਾਥਨ ਨੇ ਟਵਿੱਟਰ 'ਤੇ ਇਸ ਬਾਰੇ ਪੋਸਟ ਕੀਤਾ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ “ਤਜਿੰਦਰ ਬੱਗਾ ਤੋਂ ਬਾਅਦ ਹੁਣ ਰਮਨੀਕ ਮਾਨ ਦੀ ਵਾਰੀ ਹੈ। ਇਹ ਐਫਆਈਆਰ ਸਿਰਫ਼ ਉਸਨੂੰ ਡਰਾਉਣ ਲਈ ਹੈ, ਪੰਜਾਬ ਪੁਲਿਸ ਟਵਿੱਟਰ ਤੋਂ ਉਸਦੇ ਦੋ ਮਹੀਨੇ ਦੇ ਲੌਗ ਦੀ ਮੰਗ ਕਰ ਰਹੀ ਹੈ।