by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਚਾਨਕ ਤਾਜਪੁਰ ਰੋਡ ਦੀ ਸੈਂਟਰਲ ਜੇਲ੍ਹ ’ਚ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸੇ ਕੈਦੀ ਨਾਲ ਮੁਲਾਕਾਤ ਕੀਤੀ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੇ ਐੱਮ. ਪੀ. ਰਵਨੀਤ ਬਿੱਟੂ ਦੇ ਜੇਲ੍ਹ ਦੌਰੇ ਬਾਰੇ ਤਾਂ ਪੁਸ਼ਟੀ ਕੀਤੀ ਪਰ ਉਹ ਕਿਸ ਕੈਦੀ ਨੂੰ ਮਿਲੇ, ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਦੱਸ ਦੇਈਏ ਕਿ ਐੱਮ. ਪੀ. ਬਿੱਟੂ ਦੇ ਜੇਲ੍ਹ ਕੰਪਲੈਕਸ ਪੁੱਜਦੇ ਹੀ ਖੁਫ਼ੀਆ ਏਜੰਸੀਆਂ ਦੇ ਹੱਥ-ਪੈਰ ਫੁੱਲ ਗਏ ਕਿਉਂਕਿ ਬਿੱਟੂ ਦਾ ਇਹ ਅਚਾਨਕ ਦੌਰਾ ਸੀ।