ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜੇ ’ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਜੀਜੇ-ਸਾਲੀ ਦੇ ਨਜਾਇਜ਼ ਸਬੰਧਾਂ ਦਾ ਪਤਾ ਜਦੋਂ ਉਸਦੀ ਵੱਡੀ ਭੈਣ 'ਤੇ ਭਰਾ ਨੂੰ ਲੱਗਾ ਤਾਂ ਜੀਜੇ-ਸਾਲੀ ਨੇ ਮਿਲ ਕੇ ਆਪਣੀ ਭੈਣ ਨੂੰ ਪੈਟਰੋਲ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਭਰਾ ਵਿਚ ਆ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ।
ਵਰੁਣ ਵਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਭਗਤਪੁਰਾ ਫਗਵਾੜਾ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਰਿੱਕੀ ਉਰਫ ਰੇਖਾ ਦਾ ਵਿਆਹ ਗੌਰਵ ਨਾਲ ਹੋਇਆ ਸੀ। ਉਸ ਦੇ ਜੀਜਾ 'ਤੇ ਛੋਟੀ ਭੈਣ ਪ੍ਰਿਅੰਕਾ ਦੇ ਆਪਸ ਵਿਚ ਨਾਜਾਇਜ਼ ਸਬੰਧ ਸਨ ਅਤੇ ਉਹ ਦੋਵੇਂ ਘਰੋਂ ਭੱਜ ਗਏ ਸੀ।
ਉਸ ਦਾ ਜੀਜਾ ਗੌਰਵ ਅਤੇ ਭੈਣ ਪ੍ਰਿਯੰਕਾ ਉਸਦੀ ਵੱਡੀ ਭੈਣ ਨੂੰ ਮਾਰਨ ਦੀ ਨੀਅਤ ਨਾਲ ਪੈਟਰੋਲ ਦੀਆਂ ਬੋਤਲਾਂ ਲੈ ਕੇ ਘਰ ਆਏ ਜਿਨ੍ਹਾਂ ਨੇ ਉਸ ਉਪਰ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਚਾਅ ਲਈ ਵਿਚ ਆ ਗਿਆ ਜਿਸ ਨਾਲ ਉਹ ਬੁਰੀ ਤਰ੍ਹਾਂ ਝੁਲਸ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।