ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਂਸਰ ਦੀਆਂ ਕਈ ਕਿਸਮਾਂ ਹਨ ਅਤੇ ਪੂਰੀ ਦੁਨੀਆਂ ਵਿੱਚ ਇਸ ਖਤਰਨਾਕ ਬਿਮਾਰੀ ਕਾਰਨ ਲੱਖਾਂ ਜਾਨਾਂ ਚਲੀਆਂ ਜਾਂਦੀਆਂ ਹਨ। ਕੈਂਸਰ ਹੋਣ ਦਾ ਖ਼ਤਰਾ ਉਦੋਂ ਵੱਧ ਜਾਂਦਾ ਹੈ ਜਦੋਂ ਸਰੀਰ ਵਿੱਚ ਸੈੱਲ ਬਹੁਤ ਤੇਜ਼ੀ ਨਾਲ 'ਤੇ ਅਸਧਾਰਨ ਤੌਰ 'ਤੇ ਵਧਣ ਲੱਗਦੇ ਹਨ। ਕੈਂਸਰ ਹੋਣ 'ਤੇ ਸਰੀਰ ਵਿਚ ਗੰਢ ਜਾਂ ਟਿਊਮਰ ਬਣ ਜਾਂਦੇ ਹਨ, ਪਰ ਇਹ ਜ਼ਰੂਰੀ ਨਹੀਂ ਕਿ ਹਰ ਤਰ੍ਹਾਂ ਦੀਆਂ ਟਿਊਮਰ ਕੈਂਸਰ ਹੀ ਹੋਣ।
ਬਹੁਤ ਸਾਰੇ ਗੈਜੇਟਸ, ਮੋਬਾਈਲ ਦੀ ਵਰਤੋਂ
ਦਿਨ ਭਰ ਮੋਬਾਈਲ ਦੀ ਵਰਤੋਂ ਕਰਨ ਨਾਲ ਕਈ ਸਰੀਰਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਕੈਂਸਰ ਦੀ ਬਿਮਾਰੀ ਹੈ। ਮੋਬਾਈਲ ਰੇਡੀਓਫ੍ਰੀਕੁਐਂਸੀ ਐਨਰਜੀ ਛੱਡਦੇ ਹਨ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਮੋਬਾਈਲ ਨੂੰ ਸਾਰਾ ਦਿਨ ਕੰਨ ਨਾਲ ਚਿਪਕਾਉਣ ਨਾਲ ਦਿਮਾਗ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਸਟ੍ਰੇਸ ਬਣ ਸਕਦਾ ਹੈ ਕੈਂਸਰ ਦਾ ਕਾਰਨ
ਅੱਜ ਕੱਲ੍ਹ ਹਰ ਕੋਈ ਜੋ ਵੀ ਦਿਖਦਾ ਹੈ ਉਹ ਕਿਸੇ ਨਾ ਕਿਸੇ ਤਣਾਅ, ਚਿੰਤਾ, ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਜ਼ਿਆਦਾ ਤਣਾਅ ਲੈਣਾ ਸਮੁੱਚੀ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਹਾਲਾਂਕਿ ਸਟ੍ਰੇਸ ਸਿੱਧੇ ਤੌਰ 'ਤੇ ਕੈਂਸਰ ਦਾ ਕਾਰਨ ਨਹੀਂ ਬਣਦਾ, ਪਰ ਤਣਾਅ ਹਾਈ ਬਲੱਡ ਪ੍ਰੈਸ਼ਰ, ਤੇਜ਼ ਦਿਲ ਦੀ ਧੜਕਣ, ਹਾਈ ਬਲੱਡ ਸ਼ੂਗਰ ਲੈਵਲ ਦੀ ਸਮੱਸਿਆ ਨੂੰ ਵਧਾ ਸਕਦਾ ਹੈ ਅਤੇ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਕੈਂਸਰ ਹੋਣ ਦਾ ਖ਼ਤਰਾ ਵੀ ਵਧ ਸਕਦਾ ਹੈ। ਅਕਸਰ ਲੋਕ ਤਣਾਅ ਵਿਚ ਜ਼ਿਆਦਾ ਖਾਣਾ, ਸ਼ਰਾਬ, ਸਿਗਰਟਨੋਸ਼ੀ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਕੈਂਸਰ ਦਾ ਖਤਰਾ ਵਧ ਸਕਦਾ ਹੈ।
ਬਹੁਤ ਜ਼ਿਆਦਾ ਬੈਠਣਾ
ਜੇਕਰ ਤੁਸੀਂ ਬਿਲਕੁਲ ਵੀ ਚਲਦੇ-ਫਿਲਦੇ ਨਹੀਂ ਕਰਦੇ, ਸਰੀਰਕ ਐਕਟੀਵਿਟੀ ਨਾ-ਮਾਤਰ ਹੈ, ਕਸਰਤ ਨਹੀਂ ਕਰਦੇ ਤਾਂ ਤੁਹਾਨੂੰ ਆਪਣੀ ਬੈਠਣ ਦੀ ਆਦਤ ਨੂੰ ਸੁਧਾਰਨਾ ਚਾਹੀਦਾ ਹੈ। ਲਗਾਤਾਰ ਬੈਠਣ ਨਾਲ ਕੋਲਨ ਕੈਂਸਰ, ਲੰਗ ਕੈਂਸਰ ਅਤੇ ਐਂਡੋਮੈਟਰੀਅਲ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।
ਇਸ ਦੇ ਨਾਲ ਹੀ ਜ਼ਿਆਦਾ ਧੁੱਪ 'ਚ ਰਹਿਣ ਨਾਲ ਸਕਿਨ ਦੇ ਕੈਂਸਰ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਸਕਿਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਜੇਕਰ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਤਾਂ ਪੂਰੇ ਸਰੀਰ ਨੂੰ ਕੱਪੜਿਆਂ ਨਾਲ ਢੱਕਣਾ ਚਾਹੀਦਾ ਹੈ, ਤਾਂ ਜੋ ਸਕਿਨ ਸੂਰਜ ਦੇ ਸੰਪਰਕ ਵਿੱਚ ਨਾ ਆਵੇ।