ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਚੱਲਦੀ ਟਰੇਨ 'ਚੋਂ ਇਕ ਬਜ਼ੁਰਗ ਜਨਾਨੀ ਡਿੱਗ ਗਈ। ਟਰੇਨ 'ਚੋਂ ਡਿਗਣ ਤੋਂ ਬਾਅਦ ਜਨਾਨੀ ਝਾੜੀਆਂ 'ਚ ਕਰੀਬ 4 ਘੰਟੇ ਤੱਕ ਬੇਹੋਸ਼ੀ ਦੀ ਹਾਲਤ 'ਚ ਪਈ ਰਹੀ। ਜ਼ਖਮੀ ਜਨਾਨੀ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਸੁਸ਼ੀਲ ਦੇਵੀ (70) ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਆਪਣੇ ਪੋਤੇ ਅਭਿਮੰਨਿਊ ਸਿੰਘ ਨਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਹੀ ਸੀ।
ਜਨਾਨੀ ਦੇ ਪਤੀ ਨੇ ਦੱਸਿਆ ਕਿ ਫਿਲੌਰ ਰੇਲਵੇ ਸਟੇਸ਼ਨ ਕਰਾਸ ਕਰਨ ਤੋਂ ਬਾਅਦ ਉਸ ਦੀ ਪਤਨੀ ਬਾਥਰੂਮ ਲਈ ਗਈ ਸੀ ਪਰ ਵਾਪਸ ਨਹੀਂ ਆਈ ਤਾਂ ਉਹ ਉਸ ਨੂੰ ਦੇਖਣ ਲਈ ਗਿਆ। ਜਦੋਂ ਬਾਥਰੂਮ 'ਚ ਉਹ ਨਹੀਂ ਮਿਲੀ ਤਾਂ ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਇਹ ਦੱਸਿਆ। ਇੰਨੀ ਦੇਰ 'ਚ ਟਰੇਨ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ। ਏ. ਐੱਸ. ਆਈ. ਕਪਿਲ ਦੇਵਨੇ ਦੱਸਿਆ ਜਦੋਂ ਉਹ ਡਿਊਟੀ 'ਤੇ ਸਨ ਤਾਂ ਉਨ੍ਹਾਂ ਨੂੰ ਕੰਟਰੋਲ ਰੂਮ ਤੋ ਜਨਾਨੀ ਦੇ ਡਿਗਣ ਦਾ ਮੈਸਜ ਆਇਆ।
ਟਰੇਨ ਦੇ ਨਾਲ ਚੱਲ ਰਹੀ ਗਾਰਦ ਨੇ ਜਨਾਨੀ ਦੇ ਪਤੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਉਤਾਰ ਦਿੱਤਾ 'ਤੇ ਉਸ ਨੂੰ ਆਰ. ਪੀ. ਐੱਫ. 'ਚ ਬਿਠਾ ਕੇ ਉਹ ਜਨਾਨੀ ਨੂੰ ਲੱਭਣ ਲਈ ਨਿਕਲ ਗਏ। ਉਨ੍ਹਾਂ ਨੇ ਟਰੈਕ ਦੇ ਨਾਲ-ਨਾਲ ਝਾੜੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉੱਥੋਂ ਉਨ੍ਹਾਂ ਨੂੰ ਬਜ਼ੁਰਗ ਜਨਾਨੀ ਬੇਹੋਸ਼ ਪਈ ਮਿਲੀ, ਜੋ ਕੇ ਬੋਹੇਸ਼ੀ ਦੀ ਹਾਲਤ 'ਚ ਸੀ।