by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੌੜਾਵਾਲੀ ਮੰਡੀ ਤੋਂ ਜਲਾਲਾਬਾਦ ਵੱਲ ਜਾ ਰਹੀ ਬੱਸ ਦਾ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਬੱਸ ਰੌੜਾਵਾਲੀ ਮੰਡੀ ਤੋਂ ਜਲਾਲਾਬਾਦ ਜਾ ਰਹੀ ਸੀ ਕਿ ਅਚਾਨਕ ਕਿਸੇ ਕਾਰਨ ਇਹ ਬੱਸ ਹਾਦਸਾਗ੍ਰਸਤ ਹੋਣ ਨਾਲ ਪਲਟ ਗਈ ਜਿਸ ’ਚ 4 ਲੋਕਾਂ ਦੀ ਮੌਤ ਅਤੇ 15-20 ਲੋਕਾਂ ਜ਼ਖਮੀਂ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਮਿੰਨੀ ਬੱਸ ’ਚ 25 ਤੋਂ 30 ਸਵਾਰੀਆਂ ਬੈਠਣ ਦੀ ਜਗ੍ਹਾ ਸੀ ਜਦ ਕਿ ਹਾਦਸੇ ਮੌਕੇ 50 ਤੋਂ ਵੱਧ ਸਵਾਰੀਆਂ ਬੱਸ ’ਚ ਸਵਾਰ ਸਨ। ਇਨ੍ਹਾਂ ਜ਼ਖਮੀਆਂ ’ਚ ਕਈ ਕਾਲਜ ਜਾਣ ਵਾਲੇ ਵਿਦਿਆਰਥੀ ਵੀ ਸ਼ਾਮਲ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।