ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਠਿੰਡਾ ਦੇ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਹਿਲੇਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਆਪਣੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਲਈ ਜ਼ਹਿਰ ਦੇ ਕੇ ਖ਼ੁਦ ਵੀ ਜ਼ਹਿਰ ਨਿਗਲ ਲਿਆ। ਇਸ ਕਾਰਨ ਕਿਸਾਨ 'ਤੇ ਉਸਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੱਚੇ ਨੇ ਘਰੋਂ ਭੱਜ ਗਿਆ ਜਿਸ ਕਾਰਨ ਉਸਦਾ ਬਚਾਅ ਹੋ ਗਿਆ।
ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਸਿਰ ਉਤੇ ਕਰਜ਼ ਸੀ ਜਿਸ ਕਾਰਨ ਉਸ ਦੇ ਮਾਂ-ਪਿਓ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੇ ਆਪਣੇ ਉਸ ਨੂੰ ਜ਼ਹਿਰੀਲੀ ਚੀਜ਼ ਪਿਲਾਉਣੀ ਚਾਹੀ ਤਾਂ ਉਹ ਬਾਹਰ ਭੱਜ ਆਇਆ ਤੇ ਰੌਲਾ ਪਾ ਕੇ ਉਸ ਨੂੰ ਸਾਰਿਆਂ ਨੂੰ ਦੱਸਿਆ।
ਮ੍ਰਿਤਕ ਦੇ ਪੁੱਤਰ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਕਿਸਾਨ ਚਮਕੌਰ ਸਿੰਘ ਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਕਰਜ਼ੇ ਤੋਂ ਤੰਗ ਆ ਕੇ ਜ਼ਹਿਰ ਨਿਗਲ ਲਿਆ ਸੀ ਤੇ ਉਨ੍ਹਾਂ ਨੇ ਆਪਣੇ 10 ਸਾਲਾ ਇਕਲੌਤੇ ਪੁੱਤਰ ਸਨੀ ਸਿੰਘ ਨੂੰ ਦਵਾਈ ਪਿਲਾਉਣ ਲੱਗੇ ਤਾਂ ਉਸਨੇ ਭੱਜ ਕੇ ਬਾਹਰ ਆ ਕੇ ਰੌਲਾ ਪਾ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।