by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਲਾਂਵਾਲਾ 'ਚ ਹੋਏ ਇਕ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ ਹੋ ਜਾਣ ਦੀ ਦੁਖਦਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਰਮੇਸ਼ ਘਾਰੂ ਪੁੱਤਰ ਜੁਵੇਰਾ ਵਾਸੀ ਮੱਲਾਂਵਾਲਾ ਆਪਣੇ ਬੇਟੇ ਲਵ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਛੱਡਣ ਜਾ ਰਿਹਾ ਸੀ ਕਿ ਲਾਲਾ ਚੰਦਾ ਮੱਲ ਦੀ ਧਰਮਸ਼ਾਲਾ ਦੇ ਨਜ਼ਦੀਕ ਅੱਗੇ ਆ ਰਹੀ ਮਿੰਨੀ ਬੱਸ ਨੰਬਰ PB 05 J-9558 ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਦਰੜ ਦਿੱਤਾ, ਜਿਸ ਕਾਰਨ ਇਹ ਦੋਵੇਂ ਪਿਓ-ਪੁੱਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਕਤ ਰਮੇਸ਼ ਘਾਰੂ 'ਤੇ ਲਵ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਹੋਈਆਂ ਦੋ ਮੌਤਾਂ ਕਾਰਨ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।