by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ’ਚ ਚੋਰਾਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਦਿੰਦਿਆਂ ਇੰਦਰਜੀਤ ਕੌਰ ਨੇ ਦੱਸਿਆ ਕਿ ਉਹ, ਉਸ ਦੀ ਨੂੰਹ ਅਤੇ ਉਸ ਦੀ ਪੋਤੀ ਤਿੰਨੋਂ ਕਮਰੇ ’ਚ ਸੁੱਤੇ ਪਏ ਸਨ।
ਇਸ ਦੌਰਾਨ ਉਨ੍ਹਾਂ ਦੀ ਪਿਛਲੀ ਗਲੀ ਰਾਹੀਂ ਚੋਰ ਉਨ੍ਹਾਂ ਦੀ ਅਲਮਾਰੀ ਦੀ ਗਰਿੱਲ ਤੋੜ ਕੇ ਘਰ ’ਚ ਦਾਖਲ ਹੋਏ। ਇੰਦਰਜੀਤ ਕੌਰ ਨੇ ਦੱਸਿਆ ਕਿ ਚੋਰ ਅਲਮਾਰੀਆਂ ’ਚ ਪਏ ਤਕਰੀਬਨ 1 ਲੱਖ 30 ਹਜ਼ਾਰ ਰੁਪਏ ਨਕਦ ਅਤੇ 45 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ’ਚ ਸੋਨੇ ਦੀਆਂ ਮੁੰਦਰੀਆਂ, ਨੈੱਕਲੇਸ, ਚੇਨੀਆਂ, ਲੌਕੇਟ, ਵਾਲੀਆਂ, ਝੁਮਕੇ ਆਦਿ ਅਤੇ 6 ਪਾਸਪੋਰਟ, ਚੈੱਕ ਬੁੱਕਾਂ ਆਦਿ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।