by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਜਪਾ ਬੁਲਾਰੇ ਆਰ.ਪੀ. ਸਿੰਘ ਨੇ ਵੀ ਇਸ ਮਾਮਲੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਿਆ ਹੈ। ਆਰ.ਪੀ. ਸਿੰਘ ਨੇ ਬੱਗਾ ਦੀ ਗ੍ਰਿਫ਼ਤਾਰੀ ਦੇ 2 ਕਾਰਨ ਦੱਸੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਕੱਲ ਕਰਨਾਲ 'ਚ ਗ੍ਰਿਫ਼ਤਾਰ ਖ਼ਾਲਿਸਤਾਨੀਆਂ 'ਤੇ ਜਿਨ੍ਹਾਂ ਦੀਆਂ ਜੜਾਂ ਫਿਰੋਜ਼ਪੁਰ 'ਚ ਮਿਲੀਆਂ ਹਨ।
'ਆਪ' ਸਰਕਾਰ ਦੇ ਆਉਣ ਤੋਂ ਬਾਅਦ ਖਾਲਿਸਤਾਨੀ ਗਤੀਵਿਧੀਆਂ 'ਚ ਵਾਧਾ ਹੋਇਆ ਹੈ, ਜਿਸ ਤੋਂ ਮੀਡੀਆ ਦਾ ਧਿਆਨ ਹਟਾਉਣ ਲਈ ਇਹ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਦੂਜਾ ਕਾਰਨ ਇਹ ਹੈ ਕਿ ਕੇਜਰੀਵਾਲ ਦਿੱਲੀ 'ਚ ਮੁਫ਼ਤ ਬਿਜਲੀ ਦੇ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ।''
ਦੱਸਣਯੋਗ ਹੈ ਕਿ ਬੱਗਾ ਨੂੰ ਪੰਜਾਬ ਪੁਲਿਸ ਦੀ ਟੀਮ ਦਿੱਲੀ ਤੋਂ ਪੰਜਾਬ ਲੈ ਕੇ ਆ ਰਹੀ ਸੀ ਪਰ ਹਰਿਆਣਾ ਪੁਲਿਸ ਨੇ ਕੁਰੂਕੁਸ਼ੇਤਰ 'ਚ ਹੀ ਉਨ੍ਹਾਂ ਦਾ ਕਾਫ਼ਲਾ ਰੋਕ ਲਿਆ। ਪੰਜਾਬ ਪੁਲਿਸ 'ਤੇ ਦਿੱਲੀ 'ਚ ਬੱਗਾ ਨੂੰ ਅਗਵਾ ਕਰਨ ਦੀ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਹੈ।