ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਸੂਰਵਿੰਡ ਨਿਵਾਸੀ 85 ਸਾਲ ਦੀ ਬਜ਼ੁਰਗ ਮਹਿਲਾ ਨੂੰ ਉਸ ਦੀ ਨੂੰਹ ਵਲੋਂ ਬੇਰਹਿਮੀ ਨਾਲ ਕੁੱਟ ਮਾਰ ਕਰਨ 'ਤੇ ਭੱਦੀ ਸ਼ਬਦਾਵਲੀ ਵਰਤੇ ਜਾਣ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪ੍ਰਸਨ ਮਨੀਸ਼ਾ ਗੁਲਾਟੀ ਨੇ ਸਖ਼ਤ ਨੋਟਿਸ ਲਿਆ ਹੈ। ਡਿਪਟੀ ਕਮਿਸ਼ਨਰ 'ਤੇ ਸੀਨੀਅਰ ਕਪਤਾਨ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਪੀੜਤ ਬਜ਼ੁਰਗ ਪ੍ਰੀਤਮ ਕੌਰ ਪਤਨੀ ਸਵ: ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ 'ਤੇ ਉਸ ਦੇ ਚਾਰ ਪੁੱਤਰ ਵੀ ਅਕਾਲ ਚਲਾਣਾ ਕਰ ਗਏ ਹਨ। ਉਸ ਦੇ ਸਵ: ਪੁੱਤਰ ਕੁਲਵੰਤ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਕੁਲਵੰਤ ਸਿੰਘ ਦਾ ਦੂਸਰਾ ਵਿਆਹ ਦਲਜੀਤ ਕੌਰ ਨਾਲ ਹੋਇਆ ਸੀ।
ਉਹ ਅਕਸਰ ਉਸ ਨਾਲ ਲੜਦੀ ਝਗੜ ਦੀ ਰਹਿੰਦੀ ਸੀ 'ਤੇ ਬਿਨਾਂ ਵਜ੍ਹਾ ਕੁੱਟ ਮਾਰ ਕਰਦੀ ਰਹਿੰਦੀ ਹੈ। ਜਦ ਮੈਂ ਆਪਣੇ ਘਰ 'ਚ ਬੈਠੀ ਸੀ ਤਾਂ ਇਸ ਦੌਰਾਨ ਮੇਰੀ ਨੂੰਹ ਨੇ ਬੇਰਹਿਮੀ ਨਾਲ ਮੇਰੀ ਕੁੱਟ ਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।