by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਨੇੜੇ ਨਗਰੋਤਾ ’ਚ ਕਾਰ ਖੱਡ ਵਿਚ ਡਿੱਗਣ ਕਾਰਣ ਤਲਵੰਡੀ ਭਾਈ ਦੇ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਤਲਵੰਡੀ ਭਾਈ ਦੇ ਮੇਨ ਬਾਜ਼ਾਰ 'ਚ ਕ੍ਰਿਸ਼ਨਾ ਡਰਾਈਕਲੀਨ ’ਤੇ ਸ੍ਰੀਨਗਰ ਤੋਂ ਇਕ ਕਾਰੀਗਰ ਇਸ ਦੁਕਾਨ ’ਤੇ ਕੰਮ ਕਰਦਾ ਸੀ।
ਜਿਸਨੂੰ ਇਹ ਤਿੰਨੇ ਜਣੇ ਸ੍ਰੀਨਗਰ ਛੱਡ ਕੇ ਵਾਪਸ ਪਰਤ ਰਹੇ ਸਨ ਕਿ ਜੰਮੂ ਨੇੜੇ ਨਗਰੋਤਾ ’ਚ ਇਨ੍ਹਾਂ ਦੀ ਸਵਿਫ਼ਟ ਕਾਰ ਰਾਤ ਕਰੀਬ ਸਾਢੇ ਗਿਆਰਾਂ ਵਜੇ ਇੱਕ ਡੂੰਘੀ ਖੱਡ ਵਿੱਚ ਜਾ ਡਿੱਗੀ।ਹਾਦਸੇ 'ਚ ਕਾਰ ਸਵਾਰ ਤਿੰਨੇ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਚ ਸ਼ਾਮ ਲਾਲ, ਗੁਰਪ੍ਰੀਤ ਸਿੰਘ ਅਤੇ ਵਿਕਾਸ ਕੁਮਾਰ ਸ਼ਾਮਲ ਹਨ।