by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਰੈਫਿਕ ਪੁਲਿਸ ਨੇ ਸ਼ਹਿਰ ਵਿਚ ਹੈਵੀ ਵ੍ਹੀਕਲਸ ਦੀ ਐਂਟਰੀ ਨੂੰ ਲੈ ਕੇ ਨਿਰਧਾਰਿਤ ਕੀਤਾ ਸਮਾਂ ਬਦਲ ਦਿੱਤਾ ਹੈ। ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਹੈਵੀ ਵ੍ਹੀਕਲਸ ਦੀ ਨੋ ਐਂਟਰੀ ਸੀ ਪਰ ਵਿਧਾਇਕ ਰਮਨ ਅਰੋੜਾ ਦੇ ਸੁਝਾਅ ’ਤੇ ਫੈਸਲਾ ਲਿਆ ਗਿਆ ਕਿ ਹੁਣ ਇਹ ਸਮਾਂ ਬਦਲਿਆ ਜਾਵੇਗਾ।
ਵਿਧਾਇਕ ਅਰੋੜਾ ਨੇ ਟਰੈਫਿਕ ਪੁਲਿਸ ਨੂੰ ਕਿਹਾ ਕਿ ਸਵੇਰੇ 6 ਵਜੇ ਤੋਂ ਬਾਅਦ ਸਕੂਲਾਂ-ਕਾਲਜਾਂ ਲਈ ਬੱਸਾਂ ਚੱਲਦੀਆਂ ਹਨ, ਜਦੋਂ ਕਿ ਮਾਪੇ ਆਪਣੇ ਨਿੱਜੀ ਵਾਹਨਾਂ ’ਤੇ ਬੱਚਿਆਂ ਨੂੰ ਸਕੂਲ ਛੱਡਣ ਜਾਂਦੇ ਹਨ 'ਤੇ ਰਾਤ 10 ਵਜੇ ਤੱਕ ਵੀ ਲੋਕ ਖਰੀਦਦਾਰੀ ਕਰਨ ਜਾਂ ਘੁੰਮਣ ਲਈ ਸਡ਼ਕਾਂ ’ਤੇ ਰਹਿੰਦੇ ਹਨ। ਅਜਿਹੇ ਵਿਚ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਰੋਕਣ ਲਈ ਫੈਸਲਾ ਲਿਆ ਗਿਆ ਹੈ।