by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ 'ਚ ਵਾਪਰੇ ਹਵਾਈ ਹਾਦਸੇ ‘ਚ ਪੰਜਾਬੀ ਨੌਜਵਾਨ ਜਿੰਮੀ ਸੰਧੂ ਦੇ ਕਤਲ ਕੇਸ ‘ਚ ਲੋੜੀਂਦੇ ਸਾਬਕਾ ਫ਼ੌਜੀ 36 ਸਾਲਾ ਜੀਨ ਕਰੀ ਲਹਰਕੈਂਪ, ਰਿਚਮੰਡ ਨਿਵਾਸੀ ਭਾਰਤੀ ਮੂਲ ਦੇ ਪਾਇਲਟ ਅਭਿਨਵ ਹਾਂਡਾ ਤੇ ਕੈਮਲੂਪਸ ਨਿਵਾਸੀ 37 ਸਾਲਾ ਡੰਕਨ ਬੇਲੀ ਸਮੇਤ 4 ਜਣਿਆਂ ਦੀ ਮੌਤ ਹੋ ਗਈ।
ਚੌਥੇ ਮ੍ਰਿਤਕ ਦਾ ਨਾਂਅ ਅਜੇ ਜਾਰੀ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ 4 ਸੀਟਾਂ ਵਾਲਾ ਪਾਈਪਰ ਪੀ.ਏ. 28-140 ਜਹਾਜ਼ ਡਰਾਈਡਨ ਤੋਂ ਮੈਰਾਥਨ ਨੂੰ ਜਾ ਰਿਹਾ ਸੀ ਕਿ ਸੀਅਕਸ ਲੁੱਕਆਊਟ ਤੇ ਇਗਨਸ ਦਰਮਿਆਨ ਹਾਦਸਾਗ੍ਰਸਤ ਹੋ ਗਿਆ।
ਥਾਈਲੈਂਡ ਦੇ ਸ਼ਹਿਰ ਫੁਕਟ ਦੇ ਇਕ ਹੋਟਲ ਦੇ ਬਾਹਰ ਜਿੰਮੀ ਸੰਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਕੈਨੇਡਾ ਪੁਲਿਸ ਨੇ ਜੀਨ ਕਰੀ ਲਹਰਕੈਂਪ ਦੀ ਸੂਹ ਦੇਣ ਵਾਲੇ ਨੂੰ ਇਕ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਸੀ।