by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਇਕਾਈ ਵਲੋਂ ਕਾਂਗਰਸ ਹਾਈਕਮਾਨ ਨੂੰ ਕਾਰਵਾਈ ਲਈ ਲਿਖੀ ਗਈ ਚਿੱਠੀ ਤੋਂ ਦੋ ਦਿਨ ਬਾਅਦ ਨਵਜੋਤ ਸਿੱਧੂ ਨੇ ਆਖਿਰ ਚੁੱਪੀ ਤੋੜ ਦਿੱਤੀ ਹੈ। ਹਾਲਾਂਕਿ ਸਿੱਧੂ ਨੇ ਸਿੱਧੇ ਤੌਰ ’ਤੇ ਤਾਂ ਕੁੱਝ ਨਹੀਂ ਆਖਿਆ ਹੈ ਪਰ ਉਨ੍ਹਾਂ ਨੇ ਟਵਿੱਟਰ ’ਤੇ ਆਪਣੇ ਸ਼ਾਇਰਾਨਾ ਅੰਦਾਜ਼ 'ਚ ਕਿਹਾ ਹੈ ਕਿ ‘ਆਪਣੇ ਖ਼ਿਲਾਫ਼ ਗੱਲਾਂ ਮੈਂ ਅਕਸਰ ਖ਼ਾਮੋਸ਼ ਰਹਿ ਕੇ ਸੁਣਦਾ ਹਾਂ…ਜਵਾਬ ਦੇਣ ਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਾਂਗਰਸ ਹਾਈਕਮਾਨ ਨੂੰ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਉਨ੍ਹਾਂ ਕਿਹਾ ਸੀ ਕਿ ਨਵਜੋਤ ਸਿੱਧੂ ਤੋਂ ਸਫਾਈ ਮੰਗੀ ਜਾਵੇ।