by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਚਿਤਰਕੂਟ ’ਚ ਖੁਸ਼ੀ ’ਚ ਕੀਤੀ ਫਾਇਰਿੰਗ ਕਾਰਨ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਬਰਾਤ ’ਚ ਫਾਇਰਿੰਗ ਦੌਰਾਨ 2 ਲੋਕਾਂ ਦੀ ਮੌਤ ਹੋ ਗਈ। ਜਦਕਿ ਗੋਲੀ ਲੱਗਣ ਨਾਲ ਮੌਕੇ ’ਤੇ ਮੌਜੂਦ ਦੋ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ
ਮਾਮਲਾ ਰਾਜਾਪੁਰ ਥਾਣੇ ਦੇ ਛੈਬੋ ਪਿੰਡ ਦਾ ਹੈ, ਇੱਥੇ ਸ਼ਿਵਮ ਭਈਆ ਯਾਦਵ ਪੁੱਤਰ ਅਵਸਰੀ ਦੇ ਘਰ ਬਰਾਤ ਆਈ ਸੀ। ਜੈਮਾਲਾ ਦੇ ਸਮੇਂ ਰਾਮਲੱਖਣ ਅਤੇ ਰਾਮਕਰਨ ਯਾਦਵ ਖੁਸ਼ੀ ’ਚ ਫਾਇਰਿੰਗ ਕਰਨ ਲੱਗੇ। ਖੁਸ਼ੀ ’ਚ ਕੀਤੀ ਫਾਇਰਿੰਗ ਦੌਰਾਨ 4 ਲੋਕਾਂ ਨੂੰ ਗੋਲੀ ਲੱਗ ਗਈ। ਇਨ੍ਹਾਂ ’ਚੋਂ 2 ਦੀ ਮੌਤ ਹੋ ਗਈ, ਜਦਿਕ 2 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ 15 ਮਿੰਟ ਤੱਕ ਤਾਬੜਤੋੜ ਫਾਇਰਿੰਗ ਹੁੰਦੀ ਰਹੀ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।