ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਏਲਨ ਮਸਕ ਦੀ ਹੋ ਚੁੱਕੀ ਹੈ। ਇਸ ਦੇ ਦੁਨੀਆ 'ਚ ਕਰੋੜਾਂ ਯੂਜ਼ਰਸ ਹਨ। ਏਲਨ ਮਸਕ ਨੇ ਕਿਹਾ ਕਿ ਕਮਰਸ਼ੀਅਲ 'ਤੇ ਗਵਰਨਮੈਂਟ ਯੂਜ਼ਰਸ ਨੂੰ ਇਸ ਦੇ ਲਈ ਕੁਝ ਕੀਮਤ ਚੁਕਾਉਣੀ ਪੈ ਸਕਦੀ ਹੈ। ਉਂਝ ਮਸਕ ਨੇ ਅਜੇ ਇਹ ਗੱਲ ਜ਼ਰੂਰ ਆਖੀ ਹੈ ਕਿ ਕੈਜ਼ੁਅਲ ਯੂਜ਼ਰਸ ਲਈ ਇਹ ਪਲੇਟਫਾਰਮ ਹਮੇਸ਼ਾ ਮੁਫ਼ਤ ਹੀ ਰਹੇਗਾ।
ਏਲਨ ਮਸਕ ਨੇ ਟਵੀਟ 'ਚ ਲਿਖਿਆ ਹੈ ਕਿ ਟਵਿੱਟਰ ਹਮੇਸ਼ਾ ਕੈਜ਼ੂਅਲ ਯੂਜ਼ਰਸ ਲਈ ਮੁਫ਼ਤ ਬਣਿਆ ਰਹੇਗਾ। ਪਰ ਕਮਰਸ਼ੀਅਲ ਅਤੇ ਗਵਰਨਮੈਂਟ ਯੂਜ਼ਰਸ ਨੂੰ ਇਸ ਦੀ ਥੋੜ੍ਹੀ ਜਿਹੀ ਕੀਮਤ ਦੇਣੀ ਪੈ ਸਕਦੀ ਹੈ। ਉਨ੍ਹਾਂ ਨੇ ਫ੍ਰੀਮੈਸਨਸ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਆਖਿਰਕਾਰ ਉਸ ਦਾ ਪਤਨ ਆਪਣੀਆਂ ਸ਼ਾਨਦਾਰ ਸੇਵਾਵਾਂ ਨੂੰ ਲਗਭਗ ਕੁਝ ਨਾ ਲੈਣ ਦੇ ਕਾਰਨ ਹੋਇਆ ਸੀ।
ਮਸਕ ਨੇ ਹਾਲ ਹੀ 'ਚ ਟਵਿੱਟਰ 'ਚ ਨਵੇਂ ਫੀਚਰਸ ਜੋੜਣ ਦੀ ਗੱਲ ਕਹੀ ਸੀ। ਇਕ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਉਹ ਨਵੇਂ ਫੀਚਰਸ, ਓਪਨ ਸੋਰਸ ਐਲਗੋਰੀਦਮ ਦੇ ਨਾਲ ਟਵਿੱਟਰ ਨੂੰ ਪਹਿਲੇ ਤੋਂ ਬਿਹਤਰ ਪ੍ਰੋਡੈਕਟ ਬਣਾਉਣਾ ਚਾਹੁੰਦੇ ਹਨ।