ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਗੋਵਾਲ ਵਿਖੇ ਪਿੰਡ ਮਿਆਣੀ ਭੱਗੂਪੁਰੀਆ ਇਕ ਅਧਿਆਪਕਾ ਨੇ ਆਪਣੇ ਘਰ 'ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਨਮਰਤਾ ਸ਼ਰਮਾ ਪਤਨੀ ਵਿਸ਼ਾਲ ਬਜਾਜ ਪਿੰਡ ਮਿਆਣੀ ਭੱਗੂਪੁਰੀਆ, ਜੋ ਬੇਗੋਵਾਲ ਤੋਂ ਨੇੜਲੇ ਪਿੰਡ ਭਦਾਸ ਦੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਵਿਖੇ ਅਧਿਆਪਕਾ ਸੀ।
ਮ੍ਰਿਤਕ ਅਧਿਆਪਕਾ ਦੇ ਪਤੀ ਵਿਸ਼ਾਲ ਬਜਾਜ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮੰਡਕੁੱਲਾ ਵਿਖੇ ਬਤੌਰ ਈ. ਟੀ. ਟੀ. ਅਧਿਆਪਕ ਲੱਗਾ ਹੋਇਆ ਹੈ। ਉਹ ਆਪਣੇ ਘਰ 'ਚ ਹਾਜ਼ਰ ਸੀ, ਉਸ ਦੀ ਪਤਨੀ ਨਮਰਤਾ ਸ਼ਰਮਾ ਕਰੀਬ ਡਿਊਟੀ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਭਦਾਸ ਗਈ 'ਤੇ ਜਦੋ ਉਹ ਸਕੂਲ ਤੋਂ ਘਰ ਵਾਪਸ ਆ ਗਈ। ਨਮਰਤਾ ਸ਼ਰਮਾ ਨੇ ਦੱਸਿਆ ਕਿ ਉਸ ਦੀ ਮੈਡਮ ਰਵਨੀਤ ਕੌਰ 'ਤੇ ਮਨਦੀਪ ਕੌਰ ਨਾਲ ਸਕੂਲ ਲੇਟ ਜਾਣ ਤੋਂ ਬਹਿਸ ਹੋਈ ਹੈ। ਉਨ੍ਹਾਂ ਨੇ ਉਸ ਨੂੰ ਜਲੀਲ ਕੀਤਾ ਤੇ ਮਾੜਾ ਚੰਗਾ ਬੋਲਿਆ ਹੈ।
ਵਿਸ਼ਾਲ ਬਜਾਜ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਪਰਸੋਂ ਖੁਦ ਉਸ ਨਾਲ ਜਾ ਕੇ ਸਕੂਲ ਦੀਆਂ ਮੈਡਮਾਂ ਨਾਲ ਗੱਲ ਕਰ ਕੇ ਆਵੇਗਾ ਪਰ ਇਸ ਤੋਂ ਬਾਅਦ ਰਾਤ ਨੂੰ ਉਸ ਦੀ ਪਤਨੀ ਨਮਰਤਾ ਸ਼ਰਮਾ ਨੇ ਘਰ ਦੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।