by jaskamal
ਨਿਊਜ਼ ਡੈਸਕ : ਅਮਰੀਕਾ 'ਚ ਸੁਪਰੀਮ ਕੋਰਟ ਗਰਭਪਾਤ ਦੇ ਅਧਿਕਾਰ ਨੂੰ ਖਤਮ ਕਰਨ ਜਾ ਰਹੀ ਹੈ। ਇਹ ਜਾਣਕਾਰੀ ਲੀਕ ਹੋਏ ਡਰਾਫਟ ਤੋਂ ਮਿਲੀ ਹੈ, ਜੋ ਬਹੁਮਤ ਦੇ ਵਿਚਾਰ ਦੇ ਆਧਾਰ 'ਤੇ ਬਣਾਇਆ ਗਿਆ ਹੈ। ਲਾਗੂ ਹੋਣ ਤੋਂ ਬਾਅਦ ਸੰਵਿਧਾਨ ਰਾਹੀਂ 50 ਸਾਲਾਂ ਤੋਂ ਮਿਲੀ ਇਹ ਆਜ਼ਾਦੀ ਖ਼ਤਮ ਹੋ ਸਕਦੀ ਹੈ। ਪੋਲੀਟਿਕੋ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਸਟਿਸ ਸੈਮੂਅਲ ਅਲੀਟੋ ਨੇ 98 ਪੰਨਿਆਂ ਦੇ ਡਰਾਫਟ ਦਸਤਾਵੇਜ਼ 'ਚ ਲਿਖਿਆ ਕਿ ਗਰਭਪਾਤ ਦੇ ਅਧਿਕਾਰਾਂ ਬਾਰੇ 1973 ਦਾ ਰੋ ਵੀ ਵੇਡ ਦਾ ਫੈਸਲਾ ਬਹੁਤ ਗਲਤ ਸੀ।
ਜਸਟਿਸ ਅਲੀਟੋ ਨੇ ਕਥਿਤ ਤੌਰ 'ਤੇ ਇਹ ਵੀ ਲਿਖਿਆ ਕਿ ਰੋ ਬਨਾਮ ਵੇਡ ਦੀ ਦਲੀਲ ਅਸਧਾਰਨ ਤੌਰ 'ਤੇ ਕਮਜ਼ੋਰ ਸੀ ਅਤੇ ਇਸਦੇ ਨੁਕਸਾਨਦੇਹ ਨਤੀਜੇ ਸਨ। ਇਸ 'ਚ ਕਿਹਾ ਗਿਆ ਹੈ ਕਿ ਗਰਭਪਾਤ ਦਾ ਅਧਿਕਾਰ ਰਾਸ਼ਟਰ ਦੇ ਇਤਿਹਾਸ ਤੇ ਪਰੰਪਰਾਵਾਂ 'ਚ ਡੂੰਘੀਆਂ ਜੜ੍ਹਾਂ ਨਹੀਂ ਰੱਖਦਾ ਅਤੇ ਰੂੜ੍ਹੀਵਾਦੀਆਂ ਦੀ ਰਾਏ ਹੈ। ਰਿਪੋਰਟਾਂ ਮੁਤਾਬਕ ਅਦਾਲਤ ਜੁਲਾਈ ਦੀ ਸ਼ੁਰੂਆਤ 'ਚ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾ ਸਕਦੀ ਹੈ।