ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀਆਂ ਦੀ ਤਿੱਖੀ ਗਰਮੀ ਵਿੱਚ ਕਈ ਸਰੀਰਕ ਸਮੱਸਿਆਵਾਂ ਜਿਵੇਂ ਡੀਹਾਈਡ੍ਰੇਸ਼ਨ, ਹੀਟ ਸਟ੍ਰੋਕ, ਸਰੀਰ ਵਿੱਚ ਊਰਜਾ ਦੀ ਘਾਟ ਹੋਣਾ, ਸਕਿਨ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਸਕਿਨ ਉੱਤੇ ਧੱਫੜ, ਖੁਜਲੀ ਆਦਿ ਵਧ ਜਾਂਦੀਆਂ ਹਨ। ਸਕਿਨ 'ਤੇ ਗਰਦਨ, ਪਿੱਠ, ਛਾਤੀ 'ਤੇ ਛੋਟੇ-ਛੋਟੇ ਮੁਹਾਸੇ ਦਿਖਾਈ ਦਿੰਦੇ ਹਨ। ਇਸ ਵਿਚ ਬਹੁਤ ਜ਼ਿਆਦਾ ਖਾਰਸ਼, ਜਲਨ ਵੀ ਹੁੰਦੀ ਹੈ।
ਕਈ ਵਾਰ ਗਰਮੀ 'ਚ ਜ਼ਿਆਦਾ ਪਸੀਨਾ ਆਉਣ, ਸਕਿਨ ਨੂੰ ਸਾਫ ਨਾ ਰੱਖਣ, ਨਮੀ, ਤੇਜ਼ ਧੁੱਪ 'ਚ ਘੁੰਮਣ ਕਾਰਨ ਸਕਿਨ 'ਤੇ ਪਿੱਤ ਨਿਕਲ ਆਉਂਦੀ ਹੈ। ਪਿੱਤ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਸਕਿਨ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ।
ਪਿੱਤ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਚਾਰ :
ਐਲੋਵੇਰਾ ਜੇਲ੍ਹ ਨਾਲ ਨਹੀਂ ਹੋਵੇਗੀ ਪਿੱਤ : ਜੇਕਰ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਐਲੋਵੇਰਾ ਜੈੱਲ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਐਲੋਵੇਰਾ ਜੈੱਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕ ਰਕੇ ਠੰਡਕ ਪ੍ਰਦਾਨ ਕਰਦਾ ਹੈ। ਜੈੱਲ ਨੂੰ ਨਿਚੋੜ ਕੇ ਇੱਕ ਕਟੋਰੇ ਵਿੱਚ ਕੱਢ ਲਓ। ਇਸ ਨੂੰ ਪਿੱਤ 'ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ ਫਿਰ ਪਾਣੀ ਨਾਲ ਧੋ ਲਓ।
ਕੱਚੇ ਆਲੂ ਦਾ ਰਸ ਪਿੱਤ ਨੂੰ ਕਰੇ ਘੱਟ : ਕੱਚੇ ਆਲੂ ਦਾ ਰਸ ਨਿਚੋੜ ਕੇ ਗਰਮ ਕਰਨ 'ਤੇ ਲਗਾਓ। ਆਲੂ ਨੂੰ ਗੋਲ ਟੁਕੜਿਆਂ ਵਿੱਚ ਕੱਟੋ ਅਤੇ ਇਸ ਨੂੰ ਸਿੱਧੇ ਤੌਰ 'ਤੇ ਪਿੱਤ 'ਤੇ ਲਗਾਓ। ਇਸ ਨੂੰ 10 ਮਿੰਟ ਲਈ ਛੱਡ ਦਿਓ। ਠੰਡੇ ਪਾਣੀ ਨਾਲ ਸਕਿਨ ਨੂੰ ਸਾਫ਼ ਕਰੋ। ਇਸ ਨੁਸਖੇ ਨੂੰ ਦਿਨ ਵਿੱਚ ਦੋ ਵਾਰ ਅਜ਼ਮਾਓ।
ਮਹਿੰਦੀ ਪਾਊਡਰ ਪਿੱਤ ਨੂੰ ਕਰਦਾ ਹੈ ਦੂਰ : ਜੇਕਰ ਤੁਹਾਨੂੰ ਪਹਿਲਾਂ ਹੀ ਪਿੱਤ ਹੋਣ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਇਸ ਦਾ ਇਲਾਜ ਮਹਿੰਦੀ ਪਾਊਡਰ ਨਾਲ ਕਰ ਸਕਦੇ ਹੋ। ਇਸ ਦੇ ਲਈ ਤੁਸੀਂ 1 ਚਮਚ ਮਹਿੰਦੀ ਪਾਊਡਰ ਲਓ। ਇਸ ਵਿਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪਿੱਤ 'ਤੇ ਲਗਾਓ। ਇਸ ਨੂੰ 15 ਮਿੰਟ ਲਈ ਛੱਡ ਦਿਓ। ਮਹਿੰਦੀ ਸਕਿਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਦੀ ਹੈ।