by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦਾ ਦੌਰਾ ਕਰਨਗੇ। ਇਸ ਦੌਰਾਨ ਉਹ 25 ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ ਅਤੇ ਤਿੰਨ ਦਿਨਾ ਯਾਤਰਾ ਦੌਰਾਨ ਉਨ੍ਹਾਂ ਦੇਸ਼ਾਂ 'ਚ ਉਹ ਲਗਭਗ 65 ਘੰਟੇ ਬਿਤਾਉਣਗੇ। ਪੀ.ਐੱਮ. ਮੋਦੀ 7 ਦੇਸ਼ਾਂ ਦੇ 8 ਨੇਤਾਵਾਂ ਨਾਲ ਦੋ-ਪੱਖੀ ਤੇ ਬਹੁ-ਪੱਖੀ ਬੈਠਕਾਂ ਕਰਨਗੇ। ਇਸ ਤੋਂ ਇਲਾਵਾ ਉਹ 50 ਗਲੋਬਲ ਵਪਾਰੀਆਂ ਨਾਲ ਵੀ ਗੱਲਬਾਤ ਕਰਨਗੇ।
ਪੀ.ਐੱਮ. ਮੋਦੀ 2 ਮਈ ਨੂੰ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਤਿੰਨ ਦਿਨਾ ਯਾਤਰਾ 'ਤੇ ਰਵਾਨਾ ਹੋਣਗੇ। ਇਹ ਇਸ ਸਾਲ ਹੋਣ ਵਾਲੀ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਜਰਮਨੀ ਜਾਣਗੇ, ਉਸ ਤੋਂ ਬਾਅਦ ਡੈਨਮਾਰਗ ਅਤੇ ਫਿਰ 4 ਮਈ ਨੂੰ ਵਾਪਸੀ 'ਚ ਕੁਝ ਸਮੇਂ ਲਈ ਪੈਰਿਸ 'ਚ ਰੁਕਣਗੇ।