by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਲਾੜੀ ਦਾ ਵਿਆਹ ਸਮਾਰੋਹ ਦੌਰਾਨ ਸਿਰਫਿਰੇ ਆਸ਼ਿਕ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੀੜਤਾ ਦੀ ਪਛਾਣ ਕਾਜਲ ਦੇ ਰੂਪ 'ਚ ਹੋਈ ਹੈ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੀੜਤਾ ਪਿਤਾ ਖੁਬੀ ਰਾਮ ਪ੍ਰਜਾਪਤੀ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਮਾਲਾ ਦੀ ਰਸਮ ਤੋਂ ਬਾਅਦ ਆਪਣੇ ਘਰ ਅੰਦਰ ਗਈ ਸੀ, ਉਦੋਂ ਅਨੀਸ਼ ਨੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲਾੜੀ ਦੀ ਖੱਬੀ ਅੱਖ ਕੋਲ ਲੱਗੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਸ਼ੀ ਕਿਸੇ ਤਰ੍ਹਾਂ ਮੌਕੇ 'ਤੇ ਦੌੜਨ 'ਚ ਸਫ਼ਲ ਰਿਹਾ ਤੇ ਉਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।