by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਨਾਵ ਦੇ ਆਗਰਾ-ਲਖਨਊ ਐਕਸਪ੍ਰੈੱਸ ਵੇਅ ’ਤੇ ਤੇਜ਼ ਰਫ਼ਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇਹ ਹਾਦਸਾ ਉਨਾਵ ਦੇ ਬੰਗਰਮਾਊ ਕੋਤਵਾਲੀ ਖੇਤਰ ਦੇ ਖੰਬੌਲੀ ਪਿੰਡ ਨੇੜੇ ਇਕ ਤੇਜ਼ ਰਫ਼ਤਾਰ ਕਾਰ ਦੇ ਟਾਇਰ ਫਟਣ ਅਤੇ ਸੜਕ ’ਤੇ ਪਲਟ ਜਾਣ ਕਾਰਨ ਵਾਪਰਿਆ। ਇਸ ਦੌਰਾਨ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਮਹਿਲਾ-ਪੁਰਸ਼ ਅਤੇ 6 ਮਹੀਨੇ ਦੀ ਬੱਚੀ ਸ਼ਾਮਲ ਹੈ।
ਦਰਅਸਲ ਰਾਜਸਥਾਨ ਦੇ ਪਾਲੀ ਤੋਂ ਆਗਰਾ ਹੁੰਦੇ ਹੋਏ ਦੋ ਕਾਰਾਂ ਲਖਨਊ ਜਾ ਰਹੀਆਂ ਸਨ। ਬੁੱਧਵਾਰ ਰਾਤ ਐਕਸਪ੍ਰੈੱਸ ਵੇਅ ’ਤੇ ਅੱਗੇ ਚੱਲ ਰਹੀ ਕਾਰ ਦਾ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਤੇ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ’ਚ ਪਾਲੀ ਵਾਸੀ ਕਮਲੇਸ਼ ਦੀ 6 ਮਹੀਨੇ ਦੀ ਬੱਚੀ ਤੇ ਰਾਜਕੁਮਾਰ ਦੀ ਬੇਟੀ ਚਿੰਤਨ (18) ਅਤੇ ਬੇਟਾ ਪਵਨੀ (23) ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਭਿਜਵਾਇਆ। ਫ਼ਿਲਹਾਲ ਪੁਲਿਸ ਘਟਨਾ ਦੀ ਜਾਂਚ ’ਚ ਜੁਟੀ ਹੋਈ ਹੈ।