by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਚ ਇਕ ਹੀ ਵਾਰ ਪੰਜਬਿਜਲੀ ਪਲਾਂਟ ਬੰਦ ਹੋਣ ਕਾਰਨ ਸਾਢੇ 6 ਘੰਟੇ ਬਲੈਕ ਆਊਟ ਰਿਹਾ। ਪਾਵਰ ਕੰਟਰੋਲਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੇ ਦੋ ਪਲਾਂਟਾਂ ’ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਗੋਇੰਦਵਾਲ ਸਾਹਿਬ ਦੇ ਪਲਾਂਟ 'ਚ ਕੋਲਾ ਨਾ ਮਿਲਣ ਕਾਰਨ, ਰੋਪੜ ਥਰਮਲ ਪਲਾਂਟ ਦੇ ਇਕ ਯੂਨਿਟ 'ਚ ਕੋਲੇ ਦੀ ਕਮੀ ਕਾਰਨ ਤੇ ਇਕ ਯੂਨਿਟ 'ਚ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ।
ਪੰਜਾਬ ਵਿਚ ਰੋਪੜ ਦੇ 6 ਪਲਾਂਟਾਂ ’ਚੋਂ ਸਿਰਫ ਦੋ ਯੂਨਿਟ ਚੱਲਣ ਕਰ ਕੇ 385 ਮੈਗਾਵਾਟ, ਲਹਿਰਾ ਮੁਹੱਬਤ ਦੇ ਚਾਰ ਪਲਾਂਟਾਂ ’ਚੋਂ 779 ਮੈਗਾਵਾਟ, ਹਾਈਡ੍ਰੋ ਪਾਵਰ ਪਲਾਂਟਾਂ ’ਚੋਂ 516 ਮੈਗਾਵਾਟ ਅਤੇ ਪ੍ਰਾਈਵੇਟ ਪਲਾਂਟ ਰਾਜਪੁਰਾ, ਗੋਇੰਦਵਾਲ, ਤਲਵੰਡੀ ਸਾਬੋ ਵਿਚ 2091 ਮੈਗਾਵਾਟ ਕੁੱਲ ਮਿਲਾ ਕੇ ਸਿਰਫ 3771 ਮੈਗਾਵਾਟ ਬਿਜਲੀ ਉਪਲੱਬਧ ਸੀ।