ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਦੀ ਹੋਵੇ ਜਾਂ ਕੋਈ ਹੋਰ ਮੌਸਮ, ਖਾਂਸੀ ਤੇ ਜ਼ੁਕਾਮ ਹੋਣਾ ਬਹੁਤ ਆਮ ਗੱਲ ਹੈ। ਸਰਦੀਆਂ ਦੇ ਮੌਸਮ ਵਿੱਚ ਇਹ ਸਮੱਸਿਆ ਬਾਕੀ ਦਿਨਾਂ ਦੇ ਮੁਕਾਬਲੇ ਥੋੜੀ ਵੱਧ ਜਾਂਦੀ ਹੈ। ਜਿਸ ਤੋਂ ਬਾਅਦ ਛਾਤੀ 'ਚ ਬਲਗਮ ਜਮ੍ਹਾ ਹੋਣ ਦੀ ਸਮੱਸਿਆ ਕਾਫੀ ਪਰੇਸ਼ਾਨ ਕਰਦੀ ਹੈ। ਇਸ ਕਾਰਨ ਕਈ ਵਾਰ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੱਚੀ ਹਲਦੀ ਦੀ ਵਰਤੋਂ ਕਰੋ : ਬਲਗਮ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੱਚੀ ਹਲਦੀ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੱਚੀ ਹਲਦੀ ਦਾ ਰਸ ਕੱਢ ਕੇ ਕੁਝ ਬੂੰਦਾਂ ਗਲੇ 'ਚ ਪਾਓ ਅਤੇ ਕੁਝ ਦੇਰ ਚੁੱਪ-ਚਾਪ ਬੈਠੋ। ।
ਗੁੜ ਅਤੇ ਅਦਰਕ ਦੀ ਮਦਦ ਲਓ : ਬਲਗਮ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਗੁੜ ਅਤੇ ਅਦਰਕ ਤੁਹਾਡੀ ਕਾਫ਼ੀ ਮਦਦ ਕਰ ਸਕਦੇ ਹਨ। ਇਸ ਦੇ ਲਈ ਅਦਰਕ ਨੂੰ ਛਿੱਲ ਕੇ ਫਰਾਈ ਕਰੋ। ਫਿਰ ਇਸ ਨੂੰ ਪੀਸ ਕੇ ਇਸ 'ਚ ਗੁੜ ਮਿਲਾ ਕੇ ਗੋਲੀ ਬਣਾ ਲਓ ਅਤੇ ਦਿਨ 'ਚ ਦੋ ਵਾਰ ਸੇਵਨ ਕਰੋ।
ਸ਼ਹਿਦ 'ਤੇ ਕਾਲੀ ਮਿਰਚ ਖਾਓ : ਸ਼ਹਿਦ ਅਤੇ ਕਾਲੀ ਮਿਰਚ ਤੁਹਾਡੀ ਛਾਤੀ ਵਿੱਚ ਬਲਗਮ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਨਗੇ। ਇਸ ਦੇ ਨਾਲ ਹੀ ਇਹ ਗਲੇ ਦੇ ਦਰਦ ਤੋਂ ਵੀ ਰਾਹਤ ਦਿਵਾਉਣ ਦਾ ਕੰਮ ਕਰੇਗਾ।