ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਪੋਲੀਸਿਸਟਿਕ ਓਵਰੀ ਸਿੰਡਰੋਮ (PCOS) ਇੱਕ ਗੰਭੀਰ ਸਮੱਸਿਆ ਹੈ, ਜੋ ਔਰਤਾਂ ਦੇ ਸਰੀਰ ਨਾਲ ਸੰਬੰਧਿਤ ਹੈ। ਸਾਡੇ ਖਾਣ ਪਦਾਰਥਾਂ 'ਚ ਹੋ ਰਹੀ ਤਬਦੀਲੀ ਤੇ ਹੋਰ ਕਈ ਵਾਤਾਵਰਣਿਕ ਕਾਰਨਾਂ ਕਰਕੇ ਇਹ ਸਮੱਸਿਆ ਬਹੁਤ ਸਾਰੀਆਂ ਔਰਤਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ।
PCOS ਕਾਰਨ ਕਈ ਹੋਰ ਸਰੀਰਕ ਸਮੱਸਿਆਵਾਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਜਿਵੇਂ ਕਿ ਮਾਹਵਾਰੀ ਦਾ ਸਹੀ ਸਮੇਂ 'ਤੇ ਨਾ ਆਉਣਾ, ਇਨਸੁਲਿਨ ਪ੍ਰਤੀਰੋਧ, ਬਾਂਝਪਨ, ਭਾਰ ਵਧਣਾ ਆਦਿ। ਕੁਝ ਔਰਤਾਂ ਨੂੰ ਗਰਭਵਤੀ ਹੋਣ ਜਾਂ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਬੇਸ਼ੱਕ ਇਹ ਸਮੱਸਿਆ ਵੱਧ ਰਹੀ ਹੈ ਪਰ ਸਿਹਤਮੰਦ ਖੁਰਾਕ, ਸਿਹਤਮੰਦ ਜੀਵਨ ਸ਼ੈਲੀ, ਰੋਜ਼ਾਨਾ ਕਸਰਤ ਤੇ ਸਰੀਰਕ ਤੌਰ 'ਤੇ ਕਿਰਿਆਸ਼ੀਲ ਰਹਿ ਕੇ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
PCOS ਵਿੱਚ ਭਾਰ ਵਧਣ ਤੋਂ ਰੋਕਣ ਲਈ ਖੁਰਾਕ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੁੰਦੀ ਹੈ। ਇਸ 'ਚ ਤੁਸੀਂ ਘੱਟ ਗਲਾਈਸੈਮਿਕ ਇੰਡੈਕਸ ਵਾਲੀ ਖੁਰਾਕ ਲੈਂਦੇ ਹੋ ਜਿਵੇਂ ਕਿ ਸਾਬਤ ਅਨਾਜ, ਫਲ਼ੀਦਾਰ, ਮੇਵੇ, ਬੀਜ, ਫਲ, ਸਟਾਰਚ ਵਾਲੀਆਂ ਸਬਜ਼ੀਆਂ, ਗੈਰ-ਪ੍ਰੋਸੈਸਡ ਭੋਜਨ, ਘੱਟ ਕਾਰਬੋਹਾਈਡਰੇਟ ਵਾਲੇ ਭੋਜਨ।
ਇਸ ਤੋਂ ਇਲਾਵਾ ਹਾਈ ਫਾਈਬਰ ਵਾਲੇ ਭੋਜਨ, ਕਾਲੇ ਫਲਾਂ ਜਿਵੇਂ ਲਾਲ ਅੰਗੂਰ, ਬਲੂਬੇਰੀ, ਬਲੈਕਬੇਰੀ, ਚੈਰੀ, ਬਰੋਕਲੀ, ਫੁੱਲ ਗੋਭੀ, ਦਾਲਾਂ, ਡਾਰਕ ਚਾਕਲੇਟ, ਬਾਦਾਮ, ਪਿਸਤਾ, ਅਖਰੋਟ, ਪਾਈਨ ਨਟਸ, ਹਲਦੀ, ਦਾਲਚੀਨੀ ਆਦਿ ਮਸਾਲੇ ਦਾ ਸੇਵਨ ਕਰੋ।