by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਾਸ਼ਿੰਗਟਨ ਵਿਖੇ ਚਾਰ ਸਾਲ ਦੀ ਬੱਚੀ ਦੀ ਮੌਤ ਦੇ ਮਾਮਲੇ ਚ ਉਸ ਦੀ ਦਾਦੀ ਅਤੇ ਮਾਂ 'ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਲੂਸੀਆਨਾ 'ਚ ਰਹਿਣ ਵਾਲੀ 53 ਸਾਲ ਦੀ ਦੋਸ਼ੀ ਦਾਦੀ ਦਾ ਨਾਮ ਰੌਕਸੈਨ ਹੈ। ਰੌਕਸੈਨ 'ਤੇ ਦੋਸ਼ ਹੈ ਕਿ ਉਸ ਨੇ ਚਾਰ ਸਾਲ ਦੀ ਬੱਚੀ ਨੂੰ ਜ਼ਬਰਦਸਤੀ ਆਪਣੀ ਅੱਧਾ ਬੋਤਲ ਵ੍ਹਿਸਕੀ ਪਿਲਾ ਦਿੱਤੀ, ਜਿਸ ਮਗਰੋਂ ਬੱਚੀ ਦੀ ਮੌਤ ਹੋ ਗਈ। ਰੌਕਸੈਨ 'ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।
ਪੁੱਛਣ 'ਤੇ ਬੱਚੀ ਦੇ ਭੈਣ-ਭਰਾਵਾਂ ਨੇ ਦੱਸਿਆ ਕਿ ਦਾਦੀ ਨਾਰਾਜ਼ ਸੀ ਕਿਉਂਕਿ ਬੱਚੀ ਨੇ ਉਹਨਾਂ ਦੀ ਵ੍ਹਿਸਕੀ ਦਾ ਇਕ ਘੁੱਟ ਲਿਆ ਸੀ। ਸਜ਼ਾ ਦੇਣ ਲਈ ਦਾਦੀ ਨੇ ਉਸ ਨੂੰ ਫਰਸ਼ 'ਤੇ ਗੋਡੇ ਟੇਕਣ ਤੇ ਬੋਤਲ ਵਿਚ ਬਚੀ ਅੱਧਾ ਬੋਤਲ ਵ੍ਹਿਸਕੀ ਖ਼ਤਮ ਕਰਨ ਲਈ ਮਜਬੂਰ ਕੀਤਾ। ਬੱਚੀ ਦੁਆਰਾ ਵ੍ਹਿਸਕੀ ਪੀਣ ਦੇ ਬਾਅਦ ਉਸ ਦੇ ਖੂਨ ਵਿਚ ਸ਼ਰਾਬ ਦੀ ਮਾਤਰਾ ਵੱਧ ਗਈ ਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।