by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਦੌੜ ਵਿਖੇ ਮਰੀਜ਼ਾਂ ਵੱਲੋਂ ਆਮ ਆਦਮੀ ਪਾਰਟੀ ਦਾ ਝਾੜੂ ਫੂਕ ਕੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮਰੀਜ਼ਾਂ ਨੂੰ ਨਸ਼ਾ ਛਡਾਉਣ ਲਈ ਦਿੱਤੀ ਜਾ ਰਹੀ ਗੋਲੀ ਸਿਵਲ ਹਸਪਤਾਲ ’ਚੋਂ ਨਾ ਮਿਲਣ ਦੇ ਕਾਰਨ ਮਰੀਜ਼ਾਂ ਵੱਲੋਂ ਬਰਨਾਲਾ ਬਾਜਾਖਾਨਾ ਰੋਡ ’ਤੇ ਧਰਨਾ ਲਗਾਇਆ ਗਿਆ।
ਜਗਤਾਰ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਪਹਿਲਾਂ ਮਰੀਜ਼ਾਂ ਨੂੰ ਇਕ ਹਫ਼ਤੇ ਦੀ ਦਵਾਈ ਦਿੱਤੀ ਜਾਂਦੀ ਸੀ, ਉਸ ਤੋਂ ਬਾਅਦ ਪੰਜ ਦਿਨ ਦੀ ਕਰ ਦਿੱਤੀ ਗਈ ਤੇ ਫਿਰ ਇਕ ਦਿਨ ਦੀ ਦੇਣ ਲੱਗ ਗਏ ਪਰ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ’ਚ ਸਰਕਾਰ ਬਣੀ ਹੈ, ਹੁਣ ਸਿਵਲ ਹਸਪਤਾਲ ਨੇ ਗੋਲੀ ਦੇਣੀ ਹੀ ਬੰਦ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸਾਡਾ ਇਸ ਗੋਲੀ ਲਏ ਬਿਨਾਂ ਸਰਦਾ ਨਹੀਂ ਦੂਸਰਾ ਇਹ ਗੋਲੀਆਂ ਦੁਕਾਨਾਂ ਤੋਂ ਵੀ ਨਹੀਂ ਮਿਲ ਰਹੀਆਂ। ਜੇਕਰ ਮਿਲਦੀਆਂ ਵੀ ਹਨ ਤਾਂ ਇਕ ਗੋਲੀਆਂ ਦਾ ਪੱਤਾ 300 ਰੁਪਏ ’ਚ ਵਿਕ ਰਿਹਾ ਹੈ ਜੋ ਕਿ ਸਾਡੀ ਪਹੁੰਚ ਤੋਂ ਬਾਹਰ ਹੈ।