by jaskamal
ਨਿਊਜ਼ ਡੈਸਕ : ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਦੁਨੀਆ ਦਾ ਸਭ ਤੋਂ ਅਮੀਰ ਇਨਸਾਮ ਐਲਨ ਮਸਕ ਦੀ ਮਲਕੀਅਤ ਟਵਿਟਰ 'ਤੇ ਹੋ ਗਈ ਹੈ। ਇਕ ਨਿੱਜੀ ਨਿਊਜ਼ ਏਜੰਸੀ ਦੇ ਮੁਤਾਬਿਕ ਟਵਿਟਰ ਇੰਕ ਨੇ ਇਸ ਨੂੰ ਅਰਬਪਤੀ ਐਲਨ ਮਸਕ ਨੂੰ 44 ਅਰਬ ਡਾਲਰ 'ਚ ਵੇਚ ਦਿੱਤਾ ਹੈ। ਕੰਪਨੀ ਬੋਰਡ ਨੇ ਇਸ ਸਬੰਧੀ ਮਨਜ਼ੂਰੀ ਦਿੱਤੀ ਹੈ।
Tesla CEO ਐਲਨ ਮਸਕ ਨਾਲ ਕਈ ਦਿਨ ਟਵਿਟਰ ਨਾਲ ਗੱਲਬਾਤ ਚੱਲ ਰਹੀ ਸੀ ਪਰ ਟਵਿਟਰ ਵੱਲੋਂ ਮਸਕ ਕੋਲੋਂ ਹੋਰ ਚੰਗੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਇਕ ਨਿੱਜੀ ਨਿਊਜ਼ ਚੈਨਲ ਦੀ ਰਿਪੋਰਟ ਦੇ ਅਨੁਸਾਰ ਟਵਿਟਰ ਨੂੰ ਖਰੀਦਣ ਲਈ ਐਲਨ ਮਸਕ ਨੇ 3273.44 ਅਰਬ ਰੁਪਏ ਦਾ ਆਫਰ ਦਿੱਤਾ ਸੀ, ਜਿਸ 'ਤੇ ਵਿਵਾਦ ਹੋ ਗਿਆ ਸੀ। ਹੁਣ ਐਲਨ ਮਸਕ ਨੇ 44 ਅਰਬ ਡਾਲਰ ਵਿਚ ਸੌਦਾ ਪੱਕਾ ਕੀਤਾ ਹੈ।