by jaskamal
ਨਿਊਜ਼ ਡੈਸਕ : ਬੀਤੇ ਦਿਨ ਕੈਨੇਡਾ ਦੀ ਪੀਲ ਪੁਲਸ ਵੱਲੋਂ ਬਰੈਂਪਟਨ ਦੇ ਇਕ ਭਾਰਤੀ ਮੂਲ ਦੇ ਦਲਜਿੰਦਰ ਫਗੂੜਾ (46) ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਥਾਨਕ ਪੁਲਿਸ ਵੱਲੋਂ ਉਸ ‘ਤੇ ਨੌਕਰੀ ਦੇ ਆਨਲਾਈਨ ਇਸ਼ਤਿਹਾਰ ਦੇ ਕੇ ਨੌਜਵਾਨ ਕੁੜੀਆਂ ਨੂੰ ਘਰ ਸੱਦ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਹਨ। ਇਹ ਘਟਨਾਵਾਂ ਲੰਘੀ 28 ਤੇ 29 ਮਾਰਚ ਦੀਆਂ ਹਨ ਤੇ ਪੀੜਤ ਕੁੜੀਆਂ ਦੀ ਉਮਰ 20 ਸਾਲ ਨਜ਼ਦੀਕ ਹੈ।
ਕਥਿਤ ਦੋਸ਼ੀ ‘ਤੇ ਦੋਸ਼ ਲੱਗੇ ਹਨ ਕਿ ਉਹ ਆਨਲਾਈਨ ਇਸ਼ਤਿਹਾਰ ਦੇ ਕੇ ਕੈਨੇਡਾ ਦੇ ਬਰੈਂਪਟਨ ਵਿਚ ਆਪਣੀ ਰਿਹਾਇਸ਼ ਜੋ ‘ਤੇ ਕੁੜੀਆ ਨੂੰ ਕੰਮ ਲਈ ਬੁਲਾਉਂਦਾ ਸੀ ਅਤੇ ਉਸ ਤੋਂ ਬਾਅਦ ਉਸ ਵੱਲੋਂ ਜਿਨਸੀ ਹਮਲੇ ਕੀਤੇ ਗਏ ਸਨ। ਪੁਲਸ ਮੁਤਾਬਕ ਇਸ ਮਾਮਲੇ ਵਿਚ ਹੋਰ ਵੀ ਪੀੜਤ ਹੋ ਸਕਦੀਆਂ ਹਨ ਅਤੇ ਜਾਂਚ ਜਾਰੀ ਹੈ। ਦੋਸ਼ੀ ਦੀ ਬਰੈਂਪਟਨ ਦੇ ਕੋਰਟ ਵਿਚ 1 ਜੂਨ ਨੂੰ ਪੇਸ਼ੀ ਹੈ।