by jaskamal
ਨਿਊਜ਼ ਡੈਸਕ : ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਨੂਰਪੁਰ ਹਕੀਮਾਂ ’ਚ ਇਕ ਖੇਤ ’ਚੋਂ ਪੁਰਾਣਾ ਹੈਂਡ ਗ੍ਰਨੇਡ ਮਿਲਣ ਨਾਲ ਲੋਕਾਂ ’ਚ ਸਨਸਨੀ ਫ਼ੈਲ ਗਈ। ਜਸਵਿੰਦਰ ਸਿੰਘ ਦੇ ਖੇਤ ’ਚ ਕੰਮ ਕਰਦੇ ਮਜ਼ਦੂਰਾਂ ਦੀ ਨਿਗ੍ਹਾ ਇਸ ਹੈਂਡ ਗ੍ਰਨੇਡ ’ਤੇ ਪਈ।
ਇਸ ਦੌਰਾਨ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਧਰਮਕੋਟ ਦੇ ਡੀ. ਐੱਸ. ਪੀ., ਐੱਸ. ਐੱਚ. ਓ. ਤੇ ਭਾਰੀ ਗਿਣਤੀ ਪੁਲਸ ਦੇ ਨਾਲ ਬੰਬ ਸਕੁਐਡ ਵੀ ਪਹੁੰਚ ਗਿਆ ਤੇ ਉਸ ਵੱਲੋਂ ਜਾਂਚ ਜਾਰੀ ਹੈ।