by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹੁਣ ਸਹਿ-ਸਿੱਖਿਆ 'ਤੇ ਪਾਬੰਦੀ ਲਗਾਉਣ ਦਾ ਫ਼ਰਮਾਨ ਜਾਰੀ ਕੀਤਾ ਹੈ। ਹਫ਼ਤੇ 'ਚ ਤਿੰਨ ਦਿਨ ਸਿਰਫ਼ ਕੁੜੀਆਂ ਹੀ ਯੂਨੀਵਰਸਿਟੀਆਂ ਵਿੱਚ ਪੜ੍ਹਣਗੀਆਂ 'ਤੇ ਬਾਕੀ ਤਿੰਨ ਦਿਨ ਮੁੰਡਿਆਂ ਲਈ ਕਾਲਜ ਖੋਲ੍ਹੇ ਜਾਣਗੇ। ਤਾਲਿਬਾਨ ਦੇ ਇਸ ਫ਼ੈਸਲੇ ਦੀ ਪੂਰੇ ਦੇਸ਼ 'ਚ ਨਿੰਦਾ ਹੋ ਰਹੀ ਹੈ। ।ਯੂਨੀਵਰਸਿਟੀ ਦੇ ਲੈਕਚਰਾਰਾਂ ਤੇ ਵਿਦਿਆਰਥੀਆਂ ਨੇ ਇਸ ਆਦੇਸ਼ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ।
ਦੱਸ ਦਈਏ ਕਿ ਅਫਗਾਨਿਸਤਾਨ 'ਚ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਤਾਲਿਬਾਨ ਨੇ ਯੂਨੀਵਰਸਿਟੀ 'ਚ ਮੁੰਡਿਆਂ ਅਤੇ ਕੁੜੀਆਂ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤਹਿਤ ਕੁੜੀਆਂ ਲਈ ਸਵੇਰੇ ਅਤੇ ਮੁੰਡਿਆਂ ਲਈ ਦੁਪਹਿਰ ਨੂੰ ਕਲਾਸਾਂ ਸ਼ੁਰੂ ਕੀਤੀਆਂ ਗਈਆਂ। ਤਾਲਿਬਾਨ ਨੇ ਕੁੜੀਆਂ ਦੀ ਪੜ੍ਹਾਈ 'ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਸੀ ਤੇ ਅਜੇ ਸਕੂਲ ਖੁੱਲ੍ਹਣੇ ਬਾਕੀ ਹਨ।