by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਫ਼ੌਜ ਨੇ ਗੜ੍ਹਵਾਲ ਹਿਮਾਲਿਆ 'ਚ 15,200 ਫੁੱਟ 'ਤੇ ਸਥਿਤ ਵਿਸ਼ਵ ਦੇ ਸਭ ਤੋਂ ਉੱਚੇ ਗੁਰਦੁਆਰੇ ਹੇਮਕੁੰਟ ਸਾਹਿਬ ਤੱਕ ਬਰਫ਼ ਹਟਾ ਕੇ ਆਵਾਜਾਈ ਲਈ ਰਸਤਾ ਸਾਫ਼ ਕਰ ਦਿੱਤਾ। 22 ਮਈ ਤੋਂ ਯਾਤਰਾ ਸ਼ੁਰੂ ਹੋ ਰਹੀ ਹੈ। ਫ਼ੌਜ ਦੇ ਜਵਾਨ ਰਸਤੇ 'ਚ ਪਈ ਬਰਫ਼ ਹਟਾਉਣ ਲਈ ਗੋਵਿੰਦਘਾਟ ਤੋਂ ਰਵਾਨਾ ਹੋਏ ਸਨ। ਇਨ੍ਹਾਂ ਨਾਲ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਸੇਵਾਦਾਰ ਵੀ ਗਏ ਸਨ।
ਰਸਤਾ ਖੁੱਲਣ ਨਾਲ ਹੁਣ ਜਲਦ ਹੀ ਬਿਜਲੀ-ਪਾਣੀ ਦੀ ਸਹੂਲਤ ਵੀ ਉਪਲੱਬਧ ਹੋ ਜਾਵੇਗੀ। ਮਾਰਗ ਖੋਲ੍ਹੇ ਜਾਣ ਦੀ ਜ਼ਿੰਮੇਵਾਰੀ ਹਮੇਸ਼ਾ ਤੋਂ ਹੀ ਭਾਰਤੀ ਫ਼ੌਜ ਹੀ ਨਿਭਾਉਂਦੀ ਆਈ ਹੈ। ਹੇਮਕੁੰਟ ਸਾਹਿਬ ਗੁਰਦੁਆਰਾ ਦੀ 18 ਕਿਲੋਮੀਟਰ ਦੀ ਕਠਿਨ ਪੈਦਲ ਯਾਤਰਾ ਗੋਵਿੰਦਘਾਟ ਤੋਂ ਸ਼ੁਰੂ ਹੁੰਦੀ ਹੈ।