by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਡੀਅਨ ਪ੍ਰੀਮੀਅਰ ਲੀਗ 2022 ਦਾ 35ਵਾਂ ਮੈਚ ਕੋਲਕਾਤਾ ਨਾਈਟ ਰਾਈਡਰਜ਼ ਤੇ ਗੁਜਰਾਤ ਟਾਈਟਨਸ ਦਰਮਿਆਨ ਮੁੰਬਈ ਦੇ ਡੀ. ਵਾਈ ਪਾਟਿਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 7 ਦੌੜਾਂ ਦੇ ਨਿੱਜੀ ਸਕੋਰ 'ਤੇ ਸਾਊਦੀ ਦੀ ਗੇਂਦ 'ਤੇ ਬਿਲਿੰਗਸ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ।
ਗੁਜਰਾਤ ਦੀ ਦੂਜੀ ਵਿਕਟ ਰਿਧੀਮਾਨ ਸਾਹਾ ਦੇ ਤੌਰ 'ਤੇ ਡਿੱਗੀ। ਸਾਹਾ 25 ਦੌੜਾਂ ਦੇ ਨਿੱਜੀ ਸਕੋਰ 'ਤੇ ਉਮੇਸ਼ ਦੀ ਗੇਂਦ 'ਤੇ ਵੈਂਕਟੇਸ਼ ਨੂੰ ਕੈਚ ਦੇ ਕੇ ਆਊਟ ਹੋਏ। ਗੁਜਰਾਤ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਡੇਵਿਡ ਮਿਲਰ 27 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਿਵਮ ਮਾਵੀ ਦੀ ਗੇਂਦ 'ਤੇ ਉਮੇਸ਼ ਯਾਦਵ ਵਲੋਂ ਕੈਚ ਆਊਟ ਹੋਏ। ਗੁਜਰਾਤ ਦੀ ਚੌਥੀ ਵਿਕਟ ਹਾਰਦਿਕ ਪੰਡਯਾ ਦੇ ਤੌਰ 'ਤੇ ਡਿੱਗੀ। ਹਾਰਦਿਕ ਨੇ ਚਾਰ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 67 ਦੌੜਾਂ ਦੀ ਪਾਰੀ ਖੇਡੀ।