ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਦਾਗ, ਚਮਕਦਾਰ ਸਕਿਨ ਪਾਉਣਾ ਹਰ ਕੋਈ ਚਾਹੁੰਦਾ ਹੈ ਪਰ ਤੇਜ਼ ਧੁੱਪ ਕਾਰਨ ਚਮੜੀ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ 'ਚੋਂ ਇਕ ਹੈ ਸਕਿਨ ਮੁਸਾਮ। ਖੁੱਲ੍ਹੇ ਪੋਰ 'ਤੇ ਮੁਹਾਸੇ ਹੋਣ ਨਾਲ ਚਮੜੀ ਬੇਜਾਨ ਲੱਗਣ ਲੱਗਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁੜੀਆਂ ਮਹਿੰਗੇ-ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ।
ਕੇਲਾ - ਕੇਲਾ ਖਾਣਾ ਸਿਹਤ ਅਤੇ ਸਕਿਨ ਲਈ ਫਾਇਦੇਮੰਦ ਹੁੰਦਾ ਹੈ। ਇਹ ਗੱਲ ਤਾਂ ਸਾਰੇ ਹੀ ਜਾਣਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੇਲਾ ਸਕਿਨ ਦੇ ਡੈਮੇਜ ਟਿਸ਼ੂ ਨੂੰ ਠੀਕ ਕਰਨ ਦੇ ਨਾਲ-ਨਾਲ ਚਮੜੀ ਨੂੰ ਚਮਕਦਾਰ ਵੀ ਬਣਾਉਂਦਾ ਹੈ।
ਖੀਰਾ ਅਤੇ ਨਿੰਬੂ - ਖੁੱਲ੍ਹੇ ਪੋਰ ਨੂੰ ਬੰਦ ਕਰਨ ਲਈ ਨਿੰਬੂ ਅਤੇ ਖੀਰੇ ਦਾ ਇਸਤੇਮਾਲ ਕਰੋ। ਖੀਰੇ ਦੇ ਰਸ 'ਚ ਨਿੰਬੂ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਤਰ੍ਹਾਂ ਕਰਨ ਨਾਲ ਹਫਤੇ 'ਚ ਹੀ ਪੋਰ ਬੰਦ ਹੋ ਜਾਣਗੇ।
ਆਈਸ ਕਿਊਬ - ਆਈਸ ਕਿਊਬ ਨਾਲ ਖੁੱਲ੍ਹੇ ਪੋਰ ਆਸਾਨੀ ਨਾਲ ਬੰਦ ਹੋ ਜਾਂਦੇ ਹਨ। ਆਈਲ ਕਿਊਬ ਲਗਾਓ ਪਰ ਧਿਆਨ ਰੱਖੋ ਕਿ ਆਈਸ ਕਿਊਬ ਨੂੰ ਸਿਧਾ ਚਿਹਰੇ 'ਤੇ ਨਾ ਲਗਾਓ ਕਿਸੇ ਕੱਪੜੇ 'ਚ ਬੰਨ ਕੇ ਇਸ ਦਾ ਇਸਤੇਮਾਲ ਕਰੋ।