by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਨੇ ਕੋਵਿਡ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਬਾਲਗਾਂ ਨਾਲ ਯਾਤਰਾ ਕਰਨ ਵਾਲੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੈਨੇਡਾ 'ਚ ਪ੍ਰਵੇਸ਼ ਕਰਨ ਲਈ ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੋਵੇਗੀ।ਸਰਕਾਰ ਨੇ ਹਾਲਾਂਕਿ ਸਪਸ਼ਟ ਕੀਤਾ ਹੈ ਕਿ ਟੀਕੇ ਦੀ ਇਕ ਖ਼ੁਰਾਕ ਲੈਣ ਵਾਲੇ ਜਾਂ ਖ਼ੁਰਾਕ ਲਏ ਬਿਨਾਂ ਦੇਸ਼ ਵਿਚ ਪ੍ਰਵੇਸ਼ ਕਰਨ ਵਾਲੇ 12 ਸਾਲ ਤੋਂ ਉਪਰ ਦੇ ਯਾਤਰੀਆਂ ਨੂੰ ਕੋਵਿਡ ਜਾਂਚ ਕਰਾਉਣ ਦੀ ਜ਼ਰੂਰਤ ਹੋਵੇਗੀ। ਕੈਨੇਡਾ ਵਿਚ ਪ੍ਰਵੇਸ਼ ਲਈ ਮੌਜੂਦਾ ਸਮੇਂ ਵਿਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਜਾਂਚ ਕਰਾਉਣ ਦੀ ਜ਼ਰੂਰਤ ਨਹੀਂ ਹੁੰਦੀ।