by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਲੇ 'ਚ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਖਾਣਾ ਖਾਣ ਤੋਂ ਬਾਅਦ ਤੁਸੀਂ ਕੇਲੇ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ, ਤਾਂ ਜੋ ਦਿਨ ਵਿਚ ਕੰਮ ਕਰਨ ਲਈ ਸਰੀਰ ਵਿਚ ਕਾਫ਼ੀ ਊਰਜਾ ਰਹੇ। ਕੇਲੇ 'ਚ ਬਹੁਤ ਸਾਰੇ ਮਹੱਤਵਪੂਰਨ ਪੌਸ਼ਟਿਕ ਤੱਤ ਹੁੰਦੇ ਹਨ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡੇਰਟ, ਫ਼ਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਸੋਡੀਅਮ, ਵਿਟਾਮਿਨ ਸੀ, ਫ਼ੋਲੇਟ, ਵਿਟਾਮਿਨ ਈ, ਜੋ ਤੁਹਾਡੇ ਸਰੀਰ ਨੂੰ ਦਿਨ ਭਰ ਕੰਮ ਕਰਨ ਲਈ ਸੱਭ ਤੋਂ ਵਧੀਆ ਊਰਜਾ ਪ੍ਰਦਾਨ ਕਰ ਸਕਦੇ ਹਨ।
ਕੇਲੇ ਦਾ ਸੇਵਨ ਕਰਨ ਨਾਲ ਤੁਹਾਡੇ ਦਿਮਾਗ਼ ਦੀ ਗਤੀਵਿਧੀ ਤੇਜ਼ੀ ਨਾਲ ਕੰਮ ਕਰੇਗੀ ਅਤੇ ਘਰੋਂ ਕੰਮ ਕਰਦਿਆਂ ਤੁਹਾਡਾ ਦਿਮਾਗ਼ ਵੀ ਕੰਮ ਕਰੇਗਾ। ਕੇਲੇ ਦਾ ਸੇਵਨ ਚਮੜੀ ਲਈ ਵੀ ਚੰਗਾ ਹੈ ਕਿਉਂਕਿ ਇਸ ਵਿਚ ਸਿਰਫ਼ ਮੈਗਨੀਸ਼ੀਅਮ ਹੁੰਦਾ ਹੈ। ਕੇਲੇ ਵਿਚ ਮੌਜੂਦ ਪੋਟਾਸ਼ੀਅਮ ਉਨ੍ਹਾਂ ਲਈ ਵੀ ਬਹੁਤ ਮਦਦਗਾਰ ਹੋ ਸਕਦਾ ਹੈ ਜਿਨ੍ਹਾਂ ਨੂੰ ਦਿਲ ਨਾਲ ਸਬੰਧਤ ਸਿਹਤ ਸਮੱਸਿਆਵਾਂ ਹਨ।