by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : -ਨੇਪਾਲ ਦੇ ਸੁਦੂਰ ਪੱਛਮੀ ਸੂਬੇ 'ਚ ਫੌਜ ਦੇ ਜਵਾਨਾਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 6 ਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀ ਫੌਜੀ ਜਵਾਨਾਂ ਨੂੰ ਇਲਾਜ ਲਈ ਹਸਤਪਾਲ 'ਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪੱਛਮੀ ਨੇਪਾਲ 'ਚ ਫੌਜ ਦੇ 30 ਜਵਾਨਾਂ ਨੂੰ ਚੋਣ ਡਿਊਟੀ ਲਈ ਕਾਲੀਕੋਟ ਜ਼ਿਲ੍ਹੇ ਤੋਂ ਡੋਤੀ ਜ਼ਿਲ੍ਹੇ ਲਿਜਾਇਆ ਜਾ ਰਿਹਾ ਸੀ ਤੇ ਇਸ ਦੌਰਾਨ ਸੈਨਫੇਬਗਰ ਨਗਰਪਾਲਿਕਾ ਖੇਤਰ 'ਚ ਵਾਹਨ ਦੀ ਬ੍ਰੇਕ ਪੂਰੀ ਤਰ੍ਹਾਂ ਖ਼ਰਾਬ ਹੋ ਜਾਣ ਕਾਰਨ ਇਹ ਹਾਦਸਾ ਵਾਪਰ ਗਿਆ।